ਭੱਜ ਰਹੇ ਕੈਦੀ ਨੂੰ ਫੜ੍ਹਦਿਆਂ ਜ਼ਮੀਨ 'ਤੇ ਡਿੱਗਿਆ ASI, ਦਿਲ ਦਾ ਦੌਰਾ ਪੈਣ ਕਾਰਨ ਮੌਤ (ਵੀਡੀਓ)

Thursday, Jan 18, 2024 - 04:36 PM (IST)

ਭੱਜ ਰਹੇ ਕੈਦੀ ਨੂੰ ਫੜ੍ਹਦਿਆਂ ਜ਼ਮੀਨ 'ਤੇ ਡਿੱਗਿਆ ASI, ਦਿਲ ਦਾ ਦੌਰਾ ਪੈਣ ਕਾਰਨ ਮੌਤ (ਵੀਡੀਓ)

ਅੰਮ੍ਰਿਤਸਰ : ਇੱਥੇ ਡਿਊਟੀ ਦੌਰਾਨ ਏ. ਐੱਸ. ਆਈ. ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਥੇ ਏ. ਐੱਸ. ਆਈ. ਪਰਮਜੀਤ ਸਿੰਘ ਵੱਲੋਂ ਇਕ ਕੈਦੀ ਨੂੰ ਮੈਡੀਕਲ ਲਈ ਹਸਪਤਾਲ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਰਿਕਾਰਡ ਤੋੜ ਠੰਡ ਵਿਚਾਲੇ ਰਾਹਤ ਭਰੀ ਖ਼ਬਰ, ਇਨ੍ਹਾਂ ਤਾਰੀਖਾਂ ਲਈ Orange ਅਲਰਟ ਜਾਰੀ

ਇਸ ਦੌਰਾਨ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਫੜ੍ਹਨ ਲਈ ਭੱਜਦੇ ਹੋਏ ਏ. ਐੱਸ. ਆਈ. ਦੀ ਜ਼ਮੀਨ 'ਤੇ ਡਿੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਏ. ਐੱਸ. ਆਈ. ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਦੋਸਤ ਘਰ ਗਏ ਮੁੰਡੇ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, 2 ਵਾਰ ਰਿਫਿਊਜ਼ ਹੋ ਚੁੱਕਾ ਸੀ ਕੈਨੇਡਾ ਦਾ ਵੀਜ਼ਾ

ਫਿਲਹਾਲ ਕੈਦੀ ਨੂੰ ਪੁਲਸ ਨੇ ਆਪਣੀ ਹਿਰਾਸਤ 'ਚ ਲੈ ਲਿਆ ਹੈ। ਇਸ ਮੰਦਭਾਗੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News