ਜਨਮਦਿਨ ਵਾਲੇ ਦਿਨ ਡਿਊਟੀ ਦੇ ਰਿਹਾ ਸੀ ASI, ਅਚਾਨਕ ਸਿਹਤ ਵਿਗੜਨ ਕਾਰਨ ਮੌਤ

Thursday, Dec 29, 2022 - 11:02 AM (IST)

ਜਨਮਦਿਨ ਵਾਲੇ ਦਿਨ ਡਿਊਟੀ ਦੇ ਰਿਹਾ ਸੀ ASI, ਅਚਾਨਕ ਸਿਹਤ ਵਿਗੜਨ ਕਾਰਨ ਮੌਤ

ਲੁਧਿਆਣਾ (ਬੇਰੀ) : ਸਥਾਨਕ ਥਾਣਾ ਡਵੀਜ਼ਨ ਨੰਬਰ-8 ਅਧੀਨ ਪੈਂਦੀ ਡੀ. ਐੱਮ. ਸੀ. ਚੌਂਕੀ 'ਚ ਤਾਇਨਾਤ ਇਕ ਏ. ਐੱਸ. ਆਈ. ਦੀ ਸਿਹਤ ਵਿਗੜਨ ਕਾਰਨ ਅਚਾਨਕ ਉਸ ਦੀ ਮੌਤ ਹੋ ਗਈ। ਮ੍ਰਿਤਕ ਏ. ਐੱਸ. ਆਈ. ਦੀ ਪਛਾਣ ਰਾਜਿੰਦਰਪਾਲ ਸਿੰਘ (50) ਵਜੋਂ ਹੋਈ ਹੈ। ਪੁਲਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਏ. ਐੱਸ. ਆਈ. ਰਾਜਿੰਦਰਪਾਲ ਸਿੰਘ ਚੌਂਕੀ ਡੀ. ਐੱਮ. ਸੀ. 'ਚ ਤਾਇਨਾਤ ਸੀ।

25 ਦਸੰਬਰ ਨੂੰ ਉਸ ਦਾ ਜਨਮਦਿਨ ਸੀ ਅਤੇ ਉਹ ਉਸ ਦਿਨ ਪੁਲਸ ਚੌਂਕੀ 'ਚ ਡਿਊਟੀ 'ਤੇ ਤਾਇਨਾਤ ਸੀ। ਡਿਊਟੀ ਦੌਰਾਨ ਉਸ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ। ਉਸ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੰਗਲਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਡਾਕਟਰਾਂ ਮੁਤਾਬਕ ਰਾਜਿੰਦਰਪਾਲ ਦੀ ਮੌਤ ਬ੍ਰੇਨ ਹੈਮਰੇਜ ਕਾਰਨ ਹੋਈ ਹੈ।


author

Babita

Content Editor

Related News