''ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ, ਚੰਡੀਗੜ੍ਹ ਵਿੱਚ ਸ਼ਰੇਆਮ ਹੋਵੇਗਾ'', ਸੁਣੋ ASI ਦਾ ਔਰਤਾਂ ਦੇ ਨਾਂ ਸੁਨੇਹਾ (ਵੀਡੀਓ)

07/19/2022 4:49:51 PM

ਚੰਡੀਗੜ੍ਹ : ਚੰਡੀਗੜ੍ਹ 'ਚ ਔਰਤਾਂ ਵੀ ਡਰਾਈਵਿੰਗ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਔਰਤਾਂ ਲਈ ਹੈਲਮੈੱਟ ਜ਼ਰੂਰੀ ਕਰ ਦਿੱਤਾ ਹੈ। ਜ਼ਿਆਦਾਤਰ ਔਰਤਾਂ ਅਜੇ ਇਸ ਨਵੇਂ ਨਿਯਮ ਤੋਂ ਅਣਜਾਣ ਹਨ ਅਤੇ ਬਿਨਾਂ ਹੈਲਮੈੱਟ ਦੇ ਟੂ-ਵ੍ਹੀਲਰ 'ਤੇ ਡਰਾਈਵਿੰਗ ਕਰ ਰਹੀਆਂ ਹਨ। ਇਸ ਲਈ ਹੁਣ ਔਰਤਾਂ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਆਪਣੇ ਗੀਤ ਰਾਹੀਂ ਜਾਣਕਾਰੀ ਦੇ ਰਹੇ ਹਨ। 'ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ, ਚੰਡੀਗੜ੍ਹ ਵਿੱਚ ਸ਼ਰੇਆਮ ਹੋਵੇਗਾ' ਗੀਤ ਗਾ ਕੇ ਉਹ ਜਾਗਰੂਕਤਾ ਫੈਲਾ ਰਹੇ ਹਨ।

ਇਹ ਵੀ ਪੜ੍ਹੋ : ਸਪਾ ਸੈਂਟਰ 'ਚ ਕੁੜੀ ਤੋਂ ਕਰਵਾਉਂਦੇ ਸੀ ਜਿਸਮ ਫਿਰੋਸ਼ੀ ਦਾ ਧੰਦਾ, ਮਾਸੀ ਤੇ ਜੀਜੇ ਨੇ ਖੇਡੀ ਗੰਦੀ ਖੇਡ

ਏ. ਐੱਸ. ਆਈ. ਭੁਪਿੰਦਰ ਸਿੰਘ ਆਪਣੇ ਅਨੋਖੇ ਅੰਦਾਜ਼ 'ਚ ਟ੍ਰੈਫਿਕ ਨਿਯਮਾਂ ਦਾ ਪਾਠ ਔਰਤਾਂ ਨੂੰ ਪੜ੍ਹਾ ਰਹੇ ਹਨ। ਹਾਲ ਹੀ 'ਚ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਸ਼ਹਿਰ 'ਚ ਤੇਜ਼ੀ ਨਾਲ ਵੱਧ ਰਹੇ ਸਾਈਬਰ ਕ੍ਰਾਈਮ ਨੂੰ ਲੈ ਕੇ 'ਡਾਇਲ ਕਰੋ 1930' ਗੀਤ ਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਸੀ। ਭੁਪਿੰਦਰ ਸਿੰਘ ਦੇ ਰੂਪ 'ਚ ਚੰਡੀਗੜ੍ਹ ਪੁਲਸ ਦਾ ਨਵਾਂ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਭੁਪਿੰਦਰ ਸਿੰਘ ਦੀ ਇਸ ਕੋਸ਼ਿਸ਼ ਲਈ ਪੁਲਸ ਵਿਭਾਗ ਉਨ੍ਹਾਂ ਨੂੰ ਸਨਮਾਨਿਤ ਵੀ ਕਰ ਚੁੱਕਾ ਹੈ।

ਇਹ ਵੀ ਪੜ੍ਹੋ : ਜੀਜੇ ਨੇ ਭਰੇ ਬਜ਼ਾਰ ਸਾਲੇ ਦੇ ਖੂਨ ਨਾਲ ਰੰਗੇ ਹੱਥ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ (ਵੀਡੀਓ)

ਭੁਪਿੰਦਰ ਸਿੰਘ ਮੂਲ ਰੂਪ ਤੋਂ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਸਾਲ 1987 'ਚ ਉਹ ਚੰਡੀਗੜ੍ਹ ਪੁਲਸ 'ਚ ਭਰਤੀ ਹੋਏ ਸਨ। ਉਹ ਸਕੂਲ ਦੇ ਸਮੇਂ ਤੋਂ ਹੀ ਗੀਤ ਲਿਖ ਅਤੇ ਗਾ ਰਹੇ ਹਨ। ਆਪਣੇ ਇਸ ਸ਼ੌਂਕ ਦੇ ਚੱਲਦਿਆਂ ਉਹ ਕਾਫੀ ਸਮੇਂ ਤੱਕ ਆਰਕੈਸਟਰੇ 'ਚ ਵੀ ਕੰਮ ਕਰ ਚੁੱਕੇ ਹਨ। ਪੁਲਸ 'ਚ ਭਰਤੀ ਹੋਣ ਤੋਂ ਬਾਅਦ ਉਹ ਇਸੇ ਤਰ੍ਹਾਂ ਆਪਣੇ ਇਸ ਸ਼ੌਂਕ ਨੂੰ ਜ਼ਿੰਦਾ ਰੱਖ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਕੋਠੀ ਮਾਲਕ ਦੇ ਘਰ 14 ਸਾਲਾ ਕੁੜੀ ਦੀ ਫ਼ਾਹੇ ਨਾਲ ਲਟਕਦੀ ਮਿਲੀ ਲਾਸ਼, ਭੜਕ ਉੱਠੇ ਲੋਕ (ਤਸਵੀਰਾਂ)

2 ਸਾਲ ਪਹਿਲਾਂ ਵੀ ਉਨ੍ਹਾਂ ਨੇ ਇਕ ਗੀਤ ਗਾਇਆ ਸੀ, ਜੋ ਕਾਫੀ ਮਸ਼ਹੂਰ ਹੋਇਆ ਸੀ। ਉਸ ਦੇ ਬੋਲ ਸਨ-'ਨੰਬਰ ਪਲੇਟਾਂ ਉੱਤੇ ਨਾਂ ਜੋ ਲਿਖਾਉਂਦੇ ਨੇ, ਸ਼ੀਸ਼ਿਆਂ ਦੇ ਉੱਤੇ ਜੋ ਸਟਿੱਕਰ ਲਾਉਂਦੇ ਨੇ'। ਕੋਰੋਨਾ ਕਾਲ 'ਚ ਵੀ ਉਨ੍ਹਾਂ ਨੇ ਸ਼ਹਿਰ ਦੀਆਂ ਸੜਕਾਂ 'ਤੇ ਗੀਤ ਗਾ ਕੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਲਈ ਜਾਗਰੂਕ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News