ਵਿਜੀਲੈਂਸ ਨੇ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਫੜ੍ਹਿਆ, ਕੇਸ ਹੱਲ ਕਰਨ ਲਈ ਮੰਗ ਰਿਹਾ ਸੀ ਪੈਸੇ

Wednesday, Jun 21, 2023 - 12:48 PM (IST)

ਵਿਜੀਲੈਂਸ ਨੇ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਫੜ੍ਹਿਆ, ਕੇਸ ਹੱਲ ਕਰਨ ਲਈ ਮੰਗ ਰਿਹਾ ਸੀ ਪੈਸੇ

ਲੁਧਿਆਣਾ (ਰਾਜ) : ਇੱਥੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਇਕ ਏ. ਐੱਸ. ਆਈ. ਨੂੰ ਰਿਸ਼ਵਦ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਮਿਹਰਬਾਨ 'ਚ ਤਾਇਨਾਤ ਏ. ਐੱਸ. ਆਈ. ਅਰੁਣ ਕੁਮਾਰ ਕਿਸੇ ਕੇਸ ਨੂੰ ਹੱਲ ਕਰਾਉਣ ਲਈ ਵਿਅਕਤੀ ਕੋਲੋਂ ਰਿਸ਼ਵਤ ਮੰਗ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ Monsoon ਨੂੰ ਲੈ ਕੇ ਆਈ ਵੱਡੀ ਖ਼ਬਰ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦੀ ਅਪਡੇਟ

ਉਕਤ ਵਿਅਕਤੀ ਨੇ ਪਹਿਲਾਂ ਏ. ਐੱਸ. ਆਈ. ਨੂੰ ਗੂਗਲ ਪੇਅ ਅਤੇ ਪੇ. ਟੀਐੱਮ. ਰਾਹੀਂ ਵੀ ਪੈਸੇ ਦਿੱਤੇ। ਇਸ ਤੋਂ ਬਾਅਦ ਉਸ ਨੇ ਹੋਰ ਪੈਸਿਆਂ ਦੀ ਮੰਗ ਕੀਤੀ ਤਾਂ ਉਕਤ ਵਿਅਕਤੀ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਧਾਨ ਸਭਾ 'ਚ 'ਸਿੱਖ ਗੁਰਦੁਆਰਾ ਸੋਧ ਬਿੱਲ-2023' ਪਾਸ, ਜਾਣੋ ਕੀ ਬੋਲੇ CM ਮਾਨ

ਵਿਜੀਲੈਂਸ ਨੇ ਟਰੈਪ ਲਾ ਕੇ ਏ. ਐੱਸ. ਆਈ. ਨੂੰ ਉਸ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ, ਜਦੋਂ ਉਹ ਕਚਹਿਰੀ ਕੰਪਲੈਕਸ ਨੇੜੇ ਰਿਸ਼ਵਤ ਲੈ ਰਿਹਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News