''ਲਾਲਜੀਤ ਭੁੱਲਰ ''ਤੇ ਕਤਲ ਦਾ ਪਰਚਾ ਪਾ ਕੇ ਕਰੋ ਗ੍ਰਿਫ਼ਤਾਰ'', ਸੁਖਬੀਰ ਬਾਦਲ ਨੇ ਕੀਤੀ CBI ਜਾਂਚ ਦੀ ਮੰਗ

Saturday, Mar 21, 2026 - 12:37 PM (IST)

''ਲਾਲਜੀਤ ਭੁੱਲਰ ''ਤੇ ਕਤਲ ਦਾ ਪਰਚਾ ਪਾ ਕੇ ਕਰੋ ਗ੍ਰਿਫ਼ਤਾਰ'', ਸੁਖਬੀਰ ਬਾਦਲ ਨੇ ਕੀਤੀ CBI ਜਾਂਚ ਦੀ ਮੰਗ

ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵੇਅਰ ਹਾਊਸ ਕਾਰਪੋਰੇਸ਼ਨ ਦੇ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿਚ ਲਾਲਜੀਤ ਭੁੱਲਰ 'ਤੇ ਕਤਲ ਦਾ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਅਤੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭੁੱਲਰ ਦੇ ਅਸਤੀਫ਼ੇ 'ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਹੈ ਕਿ ਕੀ ਤੁਹਾਡੇ ਮੰਤਰੀ ਦਾ ਅਸਤੀਫ਼ਾ ਇਕ ਮਾਂ ਦੇ ਪੁੱਤ ਅਤੇ ਬੱਚਿਆਂ ਦੇ ਬਾਪ ਨੂੰ ਵਾਪਸ ਲੈ ਆਵੇਗਾ?

ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖ਼ਿਆ ਕਿ ਭਗਵੰਤ ਸਿੰਘ ਮਾਨ ਨੇ ਪਹਿਲਾਂ ਵੀ ਆਪਣੇ ਮੰਤਰੀਆਂ ਦੇ ਅਸਤੀਫ਼ੇ ਲਏ ਸਨ, ਪਰ ਬਾਅਦ ਵਿਚ ਮਸਸਲਾ ਠੰਡਾ ਹੋਇਆ ਵੇਖ ਕੇ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਸੀ। ਅਕਾਲੀ ਦਲ ਪ੍ਰਧਾਨ ਨੇ ਆਖਿਆ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਹ ਡਰਾਮੇ ਹੁਣ ਨਹੀਂ ਚੱਲਣਗੇ। ਉਨ੍ਹਾਂ ਇਸ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਵੀ ਆਖੀ ਹੈ। 

ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ, "ਕੀ ਤੇਰੇ ਮੰਤਰੀ ਦਾ ਅਸਤੀਫ਼ਾ ਇਕ ਮਾਂ ਦੇ ਪੁੱਤ, ਬੱਚਿਆਂ ਦੇ ਬਾਪ ਨੂੰ ਵਾਪਿਸ ਲੈ ਆਵੇਗਾ ਭਗਵੰਤ ਮਾਨ? ਜੇ ਤੁਹਾਨੂੰ ਸੱਚਮੁੱਚ ਇਕ ਇਮਾਨਦਾਰ ਅਧਿਕਾਰੀ ਦੀ ਮੌਤ ਦਾ ਅਫਸੋਸ ਹੈ ਤਾਂ ਤੁਰੰਤ ਲਾਲਜੀਤ ਭੁੱਲਰ 'ਤੇ ਕਤਲ ਦਾ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰੋ ਤੇ ਇਸ ਦੀ ਜਾਂਚ CBI ਤੋਂ ਕਰਵਾਓ, ਕਿਉਂਕਿ ਪਹਿਲਾਂ ਵੀ ਤੂੰ ਆਪਣੇ ਮੰਤਰੀਆਂ ਦੇ ਅਸਤੀਫ਼ੇ ਲਏ ਸਨ, ਪਰ ਬਾਅਦ ਵਿਚ ਮਸਲਾ ਠੰਡਾ ਹੋਇਆ ਵੇਖ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਸੀ। ਤੁਹਾਡੇ ਇਹ ਡਰਾਮੇ ਹੁਣ ਨਹੀਂ ਚੱਲਣੇ। ਹੁਣ ਗੱਲ ਇਨਸਾਫ਼ ਦੀ ਹੋਣੀ ਹੈ।


author

Anmol Tagra

Content Editor

Related News