...ਤੇ ਠੰਡੇ ਕਮਰੇ ''ਚ ਪਿਛਲੇ ਡੇਢ ਸਾਲ ਤੋਂ ਬੰਦ ਨੇ ਆਸ਼ੂਤੋਸ਼ ਮਹਾਰਾਜ!

08/18/2015 6:26:10 PM

ਜਲੰਧਰ- ਚੰਡੀਗੜ੍ਹ (ਵਿਵੇਕ ਸ਼ਰਮਾ) : ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ''ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 29 ਸਤੰਬਰ ਤੱਕ ਰੋਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਮੰਗਲਵਾਰ ਨੂੰ ਭਾਰਤ ਸਰਕਾਰ ਦੇ ਸਾਲਸਿਏਟਰ ਜਨਰਲ ਨੂੰ ਇਸ ਮਾਮਲੇ ''ਚ ਪੰਜਾਬ ਸਰਕਾਰ ਵਲੋਂ ਪੇਸ਼ ਹੋਣਾ ਸੀ ਪਰ ਉਨ੍ਹਾਂ ਦੀ ਮਾਂ ਦੇ ਦੇਹਾਂਤ ਦੇ ਚੱਲਦੇ ਇਸ ਮਾਮਲੇ ''ਚ ਪਟੀਸ਼ਨ ''ਤੇ ਸੁਣਵਾਈ ਨੂੰ ਟਾਲਣ ਦੀ ਅਪੀਲ ਕੀਤੀ ਗਈ ਸੀ। ਨੂਰਮਹਿਲ ''ਚ ਸਥਿਤ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੀ ਦੇਹ ਨੂੰ ਪਿਛਲੇ ਡੇਢ ਸਾਲ ਤੋਂ ਜ਼ੀਰੋ ਡਿਗਰੀ ਤਾਪਮਾਨ ਵਾਲੇ ਕਮਰੇ ''ਚ ਰੱਖਿਆ ਗਿਆ ਹੈ ਅਤੇ ਇਸ ਬਾਰੇ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਉਹ ਡੂੰਘੀ ਸਮਾਧੀ ''ਚ ਗਏ ਹੋਏ ਹਨ।
ਇੱਥੋਂ ਤੱਕ ਕਿ ਅਦਾਲਤ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕਰਨ ਦਾ ਆਦੇਸ਼ ਵੀ ਜਾਰੀ ਕਰ ਚੁੱਕੀ ਹੈ ਪਰ ਦੂਜੀ ਧਿਰ ਦੇ ਲੋਕਾਂ ਨੇ ਇਸ ਸੰਬੰਧੀ ਸਟੇਅ ਲੈ ਲਿਆ ਸੀ, ਜਿਸ ਕਾਰਨ ਆਸ਼ੂਤੋਸ਼ ਮਹਾਰਾਜ ਦਾ ਸੰਸਕਾਰ ਨਹੀਂ ਕੀਤਾ ਜਾ ਸਕਿਆ ਅਤੇ ਇਸ ਸੰਬੰਧੀ ਸੋਮਵਾਰ ਨੂੰ ਅਦਾਲਤ ''ਚ ਸੁਣਵਾਈ ਹੋਵੇਗੀ, ਜਿਸ ਤੋਂ ਬਾਅਦ ਮਹਾਰਾਜ ਦੇ ਅੰਤਿਮ ਸੰਸਕਾਰ ਦੇ ਫੈਸਲੇ ਨੂੰ ਲੈ ਕੇ ਨਵਾਂ ਮੋੜ ਆ ਸਕਦਾ ਹੈ।
ਫਿਲਹਾਲ ਤਾਜ਼ਾ ਹਾਲਾਤ ਮੁਤਾਬਕ ਡੇਰੇ ਅੰਦਰ ਕੇਂਦਰੀ ਰਿਜ਼ਰਵ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਡੇਰੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਮਹਾਰਾਜ ਡੂੰਘੀ ਸਮਾਧੀ ''ਚ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਮਹਾਰਾਜ ਦਾ ਅੰਤਿਮ ਸੰਸਕਾਰ ਕਰਨ ਸੰਬੰਧੀ ਨਿਸ਼ਚਿਤ ਕਰਨ ਲਈ ਦੇ ਵੀ ਆਦੇਸ਼ ਦਿੱਤੇ ਹਨ। 
ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਮਹਾਰਾਜ ਨੂੰ 29 ਜਨਵਰੀ, 2014 ਨੂੰ ਡਾਕਟਰਾਂ ਨੇ ਕਲੀਨੀਕਲੀ ਡੈੱਡ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਫਰੀਜ਼ਰ ''ਚ ਰੱਖਿਆ ਗਿਆ ਹੈ ਅਤੇ ਡੇਰੇ ਦੇ ਸਮਰਥਕ ਇਸ ਲਈ ਉਨ੍ਹਾਂ ਦਾ ਸੰਸਕਾਰ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਹਾਰਾਜ ਡੂੰਘੀ ਸਮਾਧੀ ''ਚ ਹਨ ਅਤੇ ਇਕ ਦਿਨ ਉਹ ਜ਼ਰੂਰ ਵਾਪਸ ਆਉਣਗੇ।


Babita Marhas

News Editor

Related News