''ਜਣੇਪੇ'' ਲਈ ਵੱਡੇ ਆਪਰੇਸ਼ਨ ਦੇ ਬਹਾਨੇ ਆਸ਼ਾ ਵਰਕਰ ਦੀ ਘਟੀਆ ਕਰਤੂਤ, ਸੱਚ ਜਾਣ ਦੰਗ ਰਹਿ ਗਿਆ ਪਰਿਵਾਰ

11/03/2020 9:26:34 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ’ਚ ਜਣੇਪੇ ਵਾਲੀਆਂ ਬੀਬੀਆਂ ਦਾ ਮੁਫ਼ਤ ਇਲਾਜ ਅਤੇ ਉਨ੍ਹਾਂ ਨੂੰ ਹੋਰ ਵੱਡੀਆਂ-ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਮਾਛੀਵਾੜਾ ਦੇ ਸਰਕਾਰੀ ਹਸਪਤਾਲ ’ਚ ਗਰਭਵਤੀ ਦੇ ਜਣੇਪੇ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਸ਼ਾ ਵਰਕਰ ’ਤੇ ਡਾਕਟਰ ਦੇ ਨਾਂ ’ਤੇ 8 ਹਜ਼ਾਰ ਰੁਪਏ ਲੈਣ ਦੇ ਗੰਭੀਰ ਦੋਸ਼ ਲਾਏ ਹਨ, ਜਿਸ ਕਾਰਣ ਇਹ ਮਾਮਲਾ ਇਲਾਕੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬੇਅਦਬੀ' ਮਾਮਲੇ ਦੀ ਸੂਚਨਾ ਦੇਣ ਵਾਲਾ ਹੀ ਨਿਕਲਿਆ 'ਮੁਲਜ਼ਮ', ਭੜਕੀ ਸਿੱਖ ਸੰਗਤ

ਸਰਕਾਰੀ ਹਸਪਤਾਲ ’ਚ ਜਣੇਪੇ ਲਈ ਦਾਖ਼ਲ ਹੋਈ ਗਰਭਵਤੀ ਜਨਾਨੀ ਦੇ ਪਰਿਵਾਰਕ ਮੈਂਬਰ ਭੈਣ ਸਤਵਿੰਦਰ ਕੌਰ ਤੇ ਭਰਾ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਜੋ ਕਿ ਮੋਹਣ ਮਾਜਰਾ ਵਿਖੇ ਵਿਆਹੀ ਹੋਈ ਹੈ ਅਤੇ ਗਰਭਵਤੀ ਹੋਣ ਕਾਰਣ ਜਣੇਪੇ ਲਈ ਉਹ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਦਾਖ਼ਲ ਹੋਈ। ਡਾਕਟਰਾਂ ਅਨੁਸਾਰ ਮਰੀਜ਼ ਦੇ ਜਣੇਪੇ ਲਈ ਵੱਡਾ ਆਪਰੇਸ਼ਨ ਕਰਨਾ ਪਵੇਗਾ, ਇਸ ਲਈ ਪਰਿਵਾਰਕ ਮੈਂਬਰਾਂ ਤੋਂ ਆਸ਼ਾ ਵਰਕਰ ਨੇ 8 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਪੈਸੇ ਡਾਕਟਰ ਨੂੰ ਦੇਣ ਹਨ, ਜਿਸ ਕਾਰਣ ਉਨ੍ਹਾਂ ਇਹ ਰਾਸ਼ੀ ਦੇ ਦਿੱਤੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹਥਿਆਰਾਂ ਨਾਲ ਲੈਸ 'ਕਾਂਗਰਸੀ ਨੇਤਾ' ਸਾਥੀਆਂ ਸਣੇ ਗ੍ਰਿਫ਼ਤਾਰ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਅਦ ’ਚ ਪਤਾ ਲੱਗਾ ਕਿ ਸਰਕਾਰੀ ਹਸਪਤਾਲ ’ਚ ਚਾਹੇ ਨਾਰਮਲ ਡਲਿਵਰੀ ਹੋਵੇ ਜਾਂ ਵੱਡਾ ਆਪਰੇਸ਼ਨ, ਇਹ ਸਾਰੀਆਂ ਸਹੂਲਤਾਂ ਮੁਫ਼ਤ ਹਨ, ਜਿਸ ਕਾਰਣ ਉਨ੍ਹਾਂ ਇਸ ਸਬੰਧੀ ਐੱਸ. ਐੱਮ. ਓ. ਨੂੰ ਵੀ ਸ਼ਿਕਾਇਤ ਦਿੱਤੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ’ਚ ਸਰਕਾਰ ਵਲੋਂ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਮਾਛੀਵਾੜਾ ’ਚ ਜੋ ਲੁੱਟ ਕਰਕੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਸ ਦੀ ਜਾਂਚ ਹੋਵੇ ਅਤੇ ਜੋ ਵੀ ਇਸ ਮਾਮਲੇ ’ਚ ਸ਼ਾਮਲ ਹੈ, ਉਸ ’ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜਗਰਾਓਂ : ਚੜ੍ਹਦੀ ਸਵੇਰ ਸ਼ਰਾਬ ਦੇ ਠੇਕੇ 'ਚ ਵਾਪਰੀ ਵਾਰਦਾਤ, ਮੁਲਾਜ਼ਮ ਦਾ ਨਾ ਚੱਲਿਆ ਜ਼ੋਰ
ਆਸ਼ਾ ਵਰਕਰ ਨੇ ਸਾਰੇ ਦੋਸ਼ ਨਕਾਰੇ
ਜਦੋਂ ਇਸ ਸਬੰਧੀ ਆਸ਼ਾ ਵਰਕਰ ਰੀਨਾ ਰਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਜਣੇਪੇ ਵਾਲੀ ਜਨਾਨੀ ਦੇ ਪਰਿਵਾਰਕ ਮੈਂਬਰਾਂ ਤੋਂ ਕੋਈ ਰਾਸ਼ੀ ਨਹੀਂ ਲਈ ਗਈ ਅਤੇ ਪਰਿਵਾਰ ਵੱਲੋਂ ਲਗਾਏ ਦੋਸ਼ ਬਿਲਕੁਲ ਬੇ-ਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡਲਿਵਰੀ ਕਰਨ ਵਾਲੀ ਡਾਕਟਰ ਨੇ ਵੀ ਕੋਈ ਰਾਸ਼ੀ ਨਹੀਂ ਲਈ। ਦੂਸਰੇ ਪਾਸੇ ਐੱਸ. ਐੱਮ. ਓ. ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਮਰੀਜ਼ ਵੱਲੋਂ ਆਸ਼ਾ ਵਰਕਰ ਨੂੰ 8 ਹਜ਼ਾਰ ਰੁਪਏ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਨ੍ਹਾਂ ਜਾਂਚ ਲਈ ਡਾਕਟਰ ਤੇ ਆਸ਼ਾ ਵਰਕਰ ਤੋਂ ਲਿਖ਼ਤੀ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਜ਼ਰੂਰ ਅਮਲ 'ਚ ਲਿਆਂਦੀ ਜਾਵੇਗੀ।



 


Babita

Content Editor

Related News