ਆਰੀਅਨਜ਼ ਚੰਡੀਗੜ੍ਹ ''ਚ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਆਖਰੀ ਮਿਤੀ 30 ਜੂਨ

Thursday, Jun 28, 2018 - 07:07 AM (IST)

ਆਰੀਅਨਜ਼ ਚੰਡੀਗੜ੍ਹ ''ਚ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਆਖਰੀ ਮਿਤੀ 30 ਜੂਨ

ਮੋਹਾਲੀ (ਬੀ. ਐੱਨ. 610/6)  - ਚੰਡੀਗੜ੍ਹ ਦੇ ਨੇੜੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਵਿਚ ਵੱਖ-ਵੱਖ ਸਕਾਲਰਸ਼ਿਪ ਯੋਜਨਾਵਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 30 ਜੂਨ ਹੈ। ਸੈਂਕੜੇ ਵਿਦਿਆਰਥੀ ਇਸ ਸਕੀਮ ਲਈ ਆਰੀਅਨਜ਼ ਵਿਚ ਪਹਿਲਾਂ ਹੀ ਅਪਲਾਈ ਕਰ ਚੱਕੇ ਹਨ। ਇੱਛੁਕ ਵਿਦਿਆਰਥੀ ਟੋਲ ਫ੍ਰੀ ਨੰਬਰ 'ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਕਾਲ ਕਰ ਸਕਦੇ ਹਨ ਜਾਂ ਵੈੱਬਸਾਈਟ 'ਤੇ ਰਜਿਸਟਰਡ ਕਰ ਸਕਦੇ ਹਨ। ਇਨ੍ਹਾਂ ਸਕੀਮਾਂ ਅਧੀਨ ਵਿਦਿਆਰਥੀਆਂ ਨੂੰ ਆਰੀਅਨਜ਼ ਕਾਲਜ ਆਫ ਇੰਜੀਨੀਅਰਿੰਗ, ਆਰੀਅਨਜ਼ ਬਿਜ਼ਨੈੱਸ ਸਕੂਲ, ਆਰੀਅਨਜ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਆਰੀਅਨਜ਼ ਕਾਲਜ ਆਫ ਲਾਅ, ਆਰੀਅਨਜ਼ ਕਾਲਜ ਆਫ ਐਜੂਕੇਸ਼ਨ, ਆਰੀਅਨਜ਼ ਡਿਗਰੀ ਕਾਲਜ, ਆਰੀਅਨਜ਼ ਕਾਲਜ ਆਫ ਫਾਰਮੇਸੀ ਤਹਿਤ ਦਾਖਲਾ ਦਿੱਤਾ ਜਾਵੇਗਾ।
ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਸੈਂਕੜੇ ਵਿਦਿਆਰਥੀ ਇਸ ਸਕਾਲਰਸ਼ਿਪ ਸਕੀਮ ਅਧੀਨ ਦਾਖਲਾ ਲੈ ਚੁੱਕੇ ਹਨ। ਇਸ ਸਕੀਮ ਨੂੰ ਪੰਜਾਬ, ਹਰਿਆਣਾ, ਗੁਜਰਾਤ, ਛੱਤੀਸਗੜ੍ਹ, ਤ੍ਰਿਪੁਰਾ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਦੇ ਮਾਣਯੋਗ ਗਵਰਨਰ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਦੇ ਮੁੱਖ ਮੰਤਰੀ, ਡਾ. ਕਿਰਨ ਬੇਦੀ, ਸਵ. ਸਰਦਾਰ ਜੋਗਿੰਦਰ ਸਿੰਘ, ਸਾਬਕਾ ਡਾਇਰੈਕਟਰ, ਸੀ. ਬੀ. ਆਈ. ਆਦਿ ਨੂੰ ਆਰੀਅਨਜ਼ ਵਲੋਂ ਵੱਖ-ਵੱਖ ਪ੍ਰੋਗਰਾਮਾਂ ਵਿਚ ਲਾਂਚ ਕੀਤਾ ਗਿਆ ਹੈ। ਵਿਦਿਆਰਥੀ 30 ਜੂਨ ਤੋਂ ਬਾਅਦ ਇਸ ਸਕਾਲਰਸ਼ਿਪ ਦਾ ਲਾਭ ਨਹੀਂ ਲੈ ਸਕਣਗੇ।


Related News