ਕੇਜਰੀਵਾਲ ਨੇ ਗੁਰਦਾਸਪੁਰ ਵੱਲ ਕਿਉਂ ਨਹੀਂ ਕੀਤਾ ਮੂੰਹ!

10/10/2017 4:21:56 AM

ਲੁਧਿਆਣਾ(ਮੁੱਲਾਂਪੁਰੀ)-ਪੰਜਾਬ ਵਿਧਾਨ ਸਭਾ 'ਚ ਰਾਜਭਾਗ ਦੇ ਸੁਪਨੇ ਲੈਣ ਵਾਲੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਪੰਜਾਬ ਦੀ ਉਪ ਚੋਣ ਗੁਰਦਾਸਪੁਰ ਤੋਂ ਦੂਰ ਰਹੇ ਹਨ। ਭਾਵੇਂ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੀ ਗੁਰਦਾਸਪੁਰ ਆਪਣੇ ਉਮੀਦਵਾਰ ਦੇ ਹੱਕ 'ਚ ਨਹੀਂ ਪੁੱਜੇ ਪਰ ਵਿਧਾਨ ਸਭਾ ਚੋਣ ਵਿਚ ਪੰਜਾਬ ਨੂੰ ਆਪਣਾ ਬਾਹਰਲਾ ਘਰ ਸਮਝਣ ਵਾਲੇ ਤੇ ਪੰਜਾਬ 'ਚ ਡੇਰੇ ਲਾ ਕੇ ਗਲੀ-ਗਲੀ ਘੁੰਮਣ ਵਾਲੇ ਕੇਜਰੀਵਾਲ 'ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਮਾਣ ਸੀ ਕਿ ਉਹ ਪਾਰਟੀ ਉਮੀਦਵਾਰ ਦੇ ਹੱਕ ਵਿਚ ਜ਼ਰੂਰ ਆਉਣਗੇ ਪਰ ਕੇਜਰੀਵਾਲ ਨਹੀਂ ਪੁੱਜੇ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸ਼੍ਰੀ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨਾਲ ਖੂਬ ਸਿੰਙ ਫਸਾਏ ਸਨ ਤੇ ਖੂਬ ਬੋਲ-ਕੁਬੋਲ ਬੋਲੇ ਸਨ ਪਰ ਗੁਰਦਾਸਪੁਰ ਵਿਚ ਜਿੱਥੇ ਸ. ਮਜੀਠੀਆ ਤਾਂ ਕਾਂਗਰਸੀਆਂ ਨਾਲ ਦਸਤ ਪੰਜਾ ਲੈਂਦੇ ਦੇਖੇ ਗਏ ਉਥੇ ਹੀ ਗੁਰਦਾਸਪੁਰ ਵਿਚ ਕੇਜਰੀਵਾਲ ਦੇ ਨਾ ਆਉਣ 'ਤੇ ਸ. ਮਜੀਠੀਆ ਨੇ ਆਪਣਾ ਸਾਰਾ ਗੁੱਸਾ ਅਤੇ ਰੋਸ ਕਾਂਗਰਸ ਦੇ ਸਿਰ ਕੱਢਿਆ।


Related News