ਜਲੰਧਰ ’ਚ ਵਪਾਰੀਆਂ ਨਾਲ ਕੇਜਰੀਵਾਲ ਦਾ ਸੰਵਾਦ, ਕਿਹਾ-ਜੇ ਅਸੀਂ ਕੰਮ ਨਾ ਕੀਤਾ ਤਾਂ ਅਗਲੀ ਵਾਰ ਨਹੀਂ ਮੰਗਾਂਗੇ ਵੋਟ

Saturday, Jan 29, 2022 - 03:26 PM (IST)

ਜਲੰਧਰ ’ਚ ਵਪਾਰੀਆਂ ਨਾਲ ਕੇਜਰੀਵਾਲ ਦਾ ਸੰਵਾਦ, ਕਿਹਾ-ਜੇ ਅਸੀਂ ਕੰਮ ਨਾ ਕੀਤਾ ਤਾਂ ਅਗਲੀ ਵਾਰ ਨਹੀਂ ਮੰਗਾਂਗੇ ਵੋਟ

ਜਲੰਧਰ (ਵੈੱਬ ਡੈਸਕ)— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲੰਧਰ ਦੇ ਟਾਊਨ ਹਾਲ ਵਿਖੇ ਵਪਾਰੀ ਭਰਾਵਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਤੋਂ ਅਰਵਿੰਦ ਕੇਜਰੀਵਾਲ ਨੂੰ ਜਾਣੂੰ ਕਰਵਾਇਆ ਵੀ ਕਰਵਾਇਆ ਅਤੇ ਕੇਜਰੀਵਾਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਅਰਵਿੰਦੇ ਕਜਰੀਵਾਲ ਦਾ ਅੰਤਰਰਾਸ਼ਟਰੀ ਅਗਰਵਾਲ ਸਨਮਾਨ ਸਭਾ ਪੰਜਾਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। 

PunjabKesari

ਇਸ ਦੌਰਾਨ ਆਪਣੇ ਸੰਬੋਧਨ ’ਚ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ’ਚ ਰੇਡ ਰਾਜ ਨੂੰ ਬੰਦ ਕੀਤਾ ਹੈ ਅਤੇ ਹੋਰ ਵੀ ਵਪਾਰੀਆਂ ਦੇ ਕਈ ਮਸਲੇ ਸੁਲਝਾਏ ਹਨ। ਇਸੇ ਤਰ੍ਹਾਂ ਪੰਜਾਬ ’ਚ ਵੀ ਜੇਕਰ ਲੋਕ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦਿੰਦੇ ਹਨ, ਤਾਂ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਵਪਾਰੀ ਵਰਗ ਨੂੰ ਭਾਜਪਾ ਦਾ ਵੋਟ ਬੈਂਕ ਮੰਨਿਆ ਜਾਂਦਾ ਸੀ ਅਤੇ ਵਪਾਰੀ ਸਾਨੂੰ ਵੋਟ ਨਹੀਂ ਦਿੰਦੇ ਸਨ। ਹੁਣ ਅਸੀਂ 5 ਸਾਲ ਦਿੱਲੀ ਦਾ ਦਿਲ ਜਿੱਤ ਲਿਆ ਹੈ ਅਤੇ ਸਾਰੇ ਵਪਾਰੀ ਸਾਨੂੰ ਵੋਟ ਪਾਉਂਦੇ ਹਨ। ਤੁਸੀਂ ਦਿੱਲੀ ਵਾਲਿਆਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਕਿ ਉਥੇ ਕਿੰਨਾ ਕੰਮ ਹੋਇਆ ਹੈ। ਜੇਕਰ ਉਹ ਕਹਿ ਦੇਣ ਕਿ ਅਸੀਂ ਕੋਈ ਕੰਮ ਨਹੀਂ ਕੀਤਾ ਤਾਂ ਸਾਨੂੰ ਵੋਟ ਨਾ ਦੇਣਾ। ਸਾਡੇ ਕੋਲ ਪਲਾਨ ਹੈ, ਨੀਅਤ ਹੈ।  ਦਿੱਲੀ ’ਚ ਅਸੀਂ ਵਪਾਰੀਆਂ ’ਤੇ ਰੇਡ ਬੰਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜੇ ਅਸੀਂ ਪੰਜਾਬ ’ਚ ਕੰਮ ਨਾ ਕੀਤਾ ਤਾਂ ਅਗਲੀ ਵਾਰ ਵੋਟਾਂ ਨਹੀਂ ਮੰਗਾਗੇ। 

ਕੇਜਰੀਵਾਲ ਦੀ ਨਵੀਂ ਗਾਰੰਟੀ, ਸ਼ਹਿਰਾਂ ’ਚ 24 ਘੰਟੇ ਹੋਵੇਗੀ ਬਿਜਲੀ-ਪਾਣੀ ਦੀ ਸਪਲਾਈ
ਉਨ੍ਹਾਂ ਕਿਹਾ ਕਿ ਕੁਝ ਮੁੱਦੇ ਲੋਕਾਂ ਨੇ ਸਾਨੂੰ ਸ਼ਹਿਰਾਂ ਦੇ ਦੱਸੇ ਹਨ, ਜਿਨ੍ਹਾਂ ’ਚ ਸ਼ਹਿਰਾਂ ਦੀ ਸਾਫ਼-ਸਫ਼ਾਈ ਮੁੱਖ ਮੁੱਦਾ ਹੈ। ਸ਼ਹਿਰਾਂ ਪੰਜਾਬ ਦੇ ਸ਼ਹਿਰਾਂ ਲਈ ਨਵੀਂ ਗਾਰੰਟੀ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹਿਰਾਂ ’ਚ 24 ਘੰਟੇ ਬਿਜਲੀ-ਪਾਣੀ ਸਪਲਾਈ ਕੀਤੀ ਜਾਵੇਗੀ। ਦਿੱਲੀ ਵਾਂਗ ਪੰਜਾਬ ਦੇ ਸ਼ਹਿਰਾਂ ’ਚ ਵੀ ਸੀ. ਸੀ. ਟੀ. ਵੀ. ਲਗਾਵਾਂਗੇ ਅਤੇ ਸ਼ਹਿਰਾਂ ਨੂੰ ਸਾਫ਼-ਸੁਥਰਾ ਬਣਾਉਣ ਦੇ ਨਾਲ-ਨਾਲ ਸੁੰਦਰ ਵੀ ਬਣਾਇਆ ਜਾਵਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਅਸੀਂ ਕੁੱਲ 11 ਪੁਆਇੰਟ ਬਣਾਏ ਹਨ, ਜਿਨ੍ਹਾਂ ਰਾਹੀ ਸ਼ਹਿਰਾਂ ’ਚ ਸਾਫ਼-ਸਫ਼ਾਈ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਮੁੱਦੇ ਲੋਕਾਂ ਨੇ ਸਾਨੂੰ ਸ਼ਹਿਰਾਂ ਦੇ ਦੱਸੇ ਹਨ, ਜਿਨ੍ਹਾਂ ’ਚ ਸ਼ਹਿਰਾਂ ਦੀ ਸਾਫ਼-ਸਫ਼ਾਈ ਮੁੱਖ ਮੁੱਦਾ ਹੈ। ਅਸੀਂ ਕੁੱਲ 11 ਪੁਆਇੰਟ ਬਣਾਏ ਹਨ, ਜਿਨ੍ਹਾਂ ਰਾਹੀ ਸ਼ਹਿਰਾਂ ’ਚ ਸਾਫ਼-ਸਫ਼ਾਈ ਦੀ ਵਿਵਸਥਾ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਚੱਬੇਵਾਲ 'ਚ ਸ਼ਰਮਨਾਕ ਘਟਨਾ, ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤੀ ਵਾਇਰਲ

PunjabKesari

ਦਿੱਲੀ ’ਚ ਕੀਤੀ ਗਈ ਕਾਰਜ਼ੁਗਾਰੀ ਦੀ ਗੱਲ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ’ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਵਜ਼ੀਰਪੁਰ ਫਲਾਈਓਵਰ ਬਣਾਇਆ। ਇਹ ਫਲਾਈਓਵਰ ਸਵਾ 300 ਕਰੋੜ ਦਾ ਬਣਨਾ ਸੀ। ਅਸੀਂ ਇਸ ਫਲਾਈਓਵਰ ਨੂੰ 200 ਕਰੋੜ ’ਚ ਹੀ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਦੋ-ਤਿੰਨ ਹੋਰ ਫਲਾਈਓਵਰ ਕਰਕੇ ਅਸੀਂ 300 ਕਰੋੜ ਬਚਾਏ ਹਨ। ਇਸੇ ਤਰ੍ਹਾਂ ਬਚਾਏ ਗਏ ਪੈਸਿਆਂ ਨਾਲ ਹੀ ਦਿੱਲੀ ਦੇ ਲੋਕਾਂ ਨੂੰ ਮੁਫ਼ਤ ’ਚ ‘ਸੁਰੱਖਿਆ ਚੱਕਰ’ ਦਿੱਤਾ ਗਿਆ ਹੈ, ਉਥੇ ਦਿੱਲੀ ਦੇ ਲੋਕਾਂ ਦਾ ਮੁਫ਼ਤ ’ਚ ਇਲਾਜ ਕੀਤਾ ਜਾ ਰਿਹਾ ਹੈ। ਇਸ ’ਚ ਅਸੀਂ ਕੀ ਗਲਤ ਕੀਤਾ ਹੈ। 

ਦਿੱਲੀ ਦੇ ਸਕੂਲਾਂ ’ਚ ਸ਼ਾਨਦਾਰ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਟਰੰਪ ਦੀ ਪਤਨੀ ਆਈ ਸੀ ਤਾਂ ਉਸ ਨੇ ਦਿੱਲੀ ਦੇ ਸਕੂਲਾਂ ਨੂੰ ਵੀ ਵੇਖਿਆ। ਅੱਜ ਅਸੀਂ ਉਥੋਂ ਦੇ ਸਰਕਾਰੀ ਸਕੂਲ ਬੇਹੱਦ ਹੀ ਵਧੀਆ ਕੀਤੇ ਹੋਏ ਹਨ ਅਤੇ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ’ਚ ਸਿੱਖਿਆ ਦੇਣ ਦੇ ਨਾਲ-ਨਾਲ ਮੁਫ਼ਤ ’ਚ ਵਰਦੀਆਂ, ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਬੱਚਿਆਂ ਨੂੰ ਸਹੀ ਸਿੱਖਿਆ ਦੇਣਾ ਹੀ ਤਾਂ ਸਹੀ ਰਾਸ਼ਟਰ ਦਾ ਨਿਰਮਾਣ ਹੈ। 

ਇਹ ਵੀ ਪੜ੍ਹੋ: CM ਚੰਨੀ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਮੈਂ ਕੇਜਰੀਵਾਲ ਦਾ ਆਮ ਆਦਮੀ ਦਾ ਨਕਾਬ ਲਾਹ ਸੁੱਟਿਆ

PunjabKesari

ਇਸ ਤੋਂ ਇਲਾਵਾ ਉਨ੍ਹਾਂ ਵਿਰੋਧੀਆਂ ’ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਅਸੀਂ ਉਥੇ 200 ਯੂਨਿਟ ਬਿਜਲੀ ਫਰੀ ਦੇ ਰਹੇ ਹਨ ਅਤੇ 200 ਤੋਂ ਵੱਧ ਜੇਕਰ ਕਿਸੇ ਦੀ ਬਿਜਲੀ ਦੀ ਵਰਤੋਂ ਹੁੰਦੀ ਹੈ ਤਾਂ ਫਿਰ ਉਸ ਕੋਲੋ ਪੈਸੇ ਲਏ ਜਾਂਦੇ ਹਨ। ਮੈਂ ਇਹ ਚਲਣ ਉਥੇ ਪਹਿਲੀ ਵਾਰ ਸ਼ੁਰੂ ਕੀਤਾ ਹੈ ਅਤੇ ਲੋਕ ਬਿਜਲੀ ਵੀ ਬਚਾਉਣ ਲੱਗ ਗਏ ਹਨ। ਵਿਰੋਧੀਆਂ ’ਤੇ ਹਮਲਾ ਬੋਲਦੇ ਉਨ੍ਹਾਂ ਕਿਹਾ ਕਿ ਹੁਣ ਸਾਰੀਆਂ ਪਾਰਟੀਆਂ ਨੂੰ ਤਕਲੀਫ਼ ਹੁਣ ਇਸ ਗੱਲ ਦੀ ਹੋ ਰਹੀ ਹੈ ਕਿ ਇੰਝ ਜੇਕਰ ਜਨਤਾ ਦੇ ਕੋਲ ਪੈਸਾ ਪਹੁੰਚਣ ਲੱਗਾ ਤਾਂ ਫਿਰ ਉਨ੍ਹਾਂ ਦੇ ਕੋਲ ਲੁੱਟਣ ਲਈ ਕੁਝ ਵੀ ਨਹੀਂ ਹੋਵੇਗਾ। ਸਾਰਾ ਖਜ਼ਾਨਾ ਹੀ ਜਨਤਾ ਦੇ ਕੋਲ ਚਲੇ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਪਿੜ, ਮੁੱਦੇ ਗਾਇਬ, ਚਿਹਰਿਆਂ ’ਤੇ ਵੱਡਾ ਦਾਅ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News