ਅਰਵਿੰਦ ਕੇਜਰੀਵਾਲ ਦੋ ਦਿਨਾਂ ਦੇ ਦੌਰੇ ''ਤੇ ਅੱਜ ਪੰਜਾਬ ਆਉਣਗੇ
Wednesday, Dec 15, 2021 - 10:38 AM (IST)
 
            
            ਜਲੰਧਰ/ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 15 ਦਸੰਬਰ ਯਾਨੀ ਕਿ ਅੱਜ ਤੋਂ ਦੋ ਦਿਨਾ ਦੌਰੇ ’ਤੇ ਪੰਜਾਬ ਆਉਣਗੇ। ਇਸ ਦੌਰੇ ਦੇ ਪਹਿਲੇ ਦਿਨ ਕੇਜਰੀਵਾਲ ਜਿੱਥੇ ਜਲੰਧਰ ’ਚ ਤਿਰੰਗਾ ਮਾਰਚ ਦੀ ਅਗਵਾਈ ਕਰਨਗੇ, ਉਥੇ ਹੀ ਦੂਜੇ ਦਿਨ ਲੰਬੀ ਹਲਕੇ ’ਚ ਰੈਲੀ ਹੋਵੇਗੀ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਜਲੰਧਰ ਵਿਖੇ ਬੁੱਧਵਾਰ ਪਾਰਟੀ ਦੀ ‘ਤਿਰੰਗਾ ਯਾਤਰਾ’ ’ਚ ਸ਼ਾਮਲ ਹੋਣਗੇ। ਇਹ ਤਿਰੰਗਾ ਯਾਤਰਾ ਪੂਰੇ ਸ਼ਹਿਰ ਦਾ ਦੌਰਾ ਕਰੇਗੀ। ਉਥੇ ਹੀ ਵੀਰਵਾਰ (16 ਦਸੰਬਰ) ਨੂੰ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਖੇਤਰ ਲੰਬੀ ਪਹੁੰਚਣਗੇ ਤੇ ਇਸ ਚੋਣ ਖੇਤਰ ਦੇ ਪਿੰਡ ਖੁੱਡੀਆਂ ’ਚ ਇਕ ਰੈਲੀ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਤੇ ਪਤਨੀ ਦੀ ਮੌਤ
ਇਥੇ ਇਹ ਵੀ ਦੱਸਣਯੋਗ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਸਰਗਰਮ ਹੋ ਗਈ ਹੈ। ਜਿੱਥੇ ਅਕਾਲੀ ਦਲ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਪੰਜਾਬ ਵਿਚ ਦੌਰੇ ਕਰਕੇ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਨੀਆ ਤੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            