'ਕੋਰੋਨਾ' ਬਹਾਨੇ 'ਕੇਜਰੀਵਾਲ' ਦੀ ਪੰਜਾਬ 'ਚ ਦਸਤਕ, ਵੀਡੀਓ 'ਚ ਸੁਣੋ ਕੀ ਕਿਹਾ
Thursday, Sep 03, 2020 - 01:16 PM (IST)
ਚੰਡੀਗੜ੍ਹ : ਦਿੱਲੀ ਦਾ ਦਿਲ ਜਿੱਤਣ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਕੋਰੋਨਾ ਮਹਾਮਾਰੀ ਦੇ ਬਹਾਨੇ ਪੰਜਾਬ 'ਚ ਦਸਤਕ ਦੇ ਦਿੱਤੀ ਹੈ। ਕੇਜਰੀਵਾਲ ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਕਾਰਕੁੰਨ ਹਰ ਗਲੀ-ਮੁਹੱਲੇ, ਪਿੰਡਾਂ ਦੇ ਘਰ-ਘਰ 'ਚ ਜਾ ਕੇ ਲੋਕਾਂ ਨੂੰ ਆਕਸੀਮੀਟਰ ਵੰਡਣਗੇ।
ਇਹ ਵੀ ਪੜ੍ਹੋ : ਕੈਂਚੀ ਨਾਲ ਪਤਨੀ ਦਾ ਕਤਲ ਕਰ ਦੌੜਿਆ ਪਤੀ, ਖ਼ੂਨ ਨਾਲ ਲਥਪਥ ਮਾਂ ਦੀ ਲਾਸ਼ ਕੋਲ ਰੋਂਦੇ ਰਹੇ ਬੱਚੇ
ਕੇਜਰੀਵਾਲ ਨੇ ਵੀਡੀਓ 'ਚ ਕਿਹਾ ਹੈ ਕਿ ਕੋਰੋਨਾ 'ਚ ਸਭ ਤੋਂ ਪਹਿਲਾਂ ਵਿਅਕਤੀ ਦੀ ਆਕਸੀਜਨ ਦੀ ਘੱਟਦੀ ਹੈ। ਇਸ ਲਈ ਪਾਰਟੀ ਦੇ ਵਰਕਰ ਪੰਜਾਬ ਦੇ ਲੋਕਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੀ ਆਕਸੀਜਨ ਦੀ ਜਾਂਚ ਕਰਨਗੇ ਅਤੇ ਜੇਕਰ ਕਿਸੇ ਵਿਅਕਤੀ 'ਚ ਆਕਸੀਜਨ ਦੀ ਕਮੀ ਪਾਈ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ ਤਾਂ ਜੋ ਆਕਸੀਜਨ ਦਾ ਸਿਲੰਡਰ ਲਾ ਕੇ ਵਿਅਕਤੀ ਦੀ ਜਾਨ ਬਚਾਈ ਜਾ ਸਕੇ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਗੂੰਜੀਆਂ ਮੌਤ ਦੀਆਂ ਚੀਕਾਂ, ਪਲਾਂ 'ਚ ਪੈ ਗਿਆ ਰੋਣ-ਕੁਰਲਾਉਣ
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਲੜਾਈ ਤਾਂ ਹੀ ਜਿੱਤੀ ਜਾ ਸਕਦੀ ਹੈ, ਜੇਕਰ ਸਾਰੀਆਂ ਸਰਕਾਰਾਂ, ਸਮਾਜ ਅਤੇ ਪਾਰਟੀਆਂ ਇਕ ਹੋ ਕੇ ਲੜਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਇਸ ਕੰਮ 'ਚ ਪਾਰਟੀ ਦੇ ਵਰਕਰਾਂ ਦਾ ਸਾਥ ਦੇਣ ਤਾਂ ਜੋ ਸੂਬੇ ਅੰਦਰੋਂ ਕੋਰੋਨਾ ਮਹਾਮਾਰੀ ਨੂੰ ਖਤਮ ਕੀਤਾ ਜਾ ਸਕੇ।