''ਹਵਾ ''ਚ ਡਾਂਗਾ ਮਾਰ ਰਹੀ ਆਮ ਆਦਮੀ ਪਾਰਟੀ''

Friday, Nov 09, 2018 - 06:03 PM (IST)

''ਹਵਾ ''ਚ ਡਾਂਗਾ ਮਾਰ ਰਹੀ ਆਮ ਆਦਮੀ ਪਾਰਟੀ''

ਚੀਮਾ ਮੰਡੀ (ਗੋਇਲ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਖਿਲਾਫ ਕੀਤੀ ਕਾਰਵਾਈ ਤੋਂ ਬਾਅਦ 'ਆਪ' ਦੇ ਹਲਕਾ ਭਦੌੜ ਤੋ ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਇਹ ਸਿਰਫ ਹਵਾ 'ਚ ਡਾਂਗਾ ਮਾਰਨ ਵਾਲੀ ਗੱਲ ਹੈ, ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਵਿਚ ਸਿਰਫ ਤੇ ਸਿਰਫ ਪੰਜਾਬ ਦੇ ਭਲੇ ਲਈ ਆਏ ਸਨ ਅਤੇ ਪੰਜਾਬ ਦੇ ਭਲੇ ਲਈ ਹੀ ਸੁਖਪਾਲ ਖਹਿਰਾ ਨਾਲ ਚੱਟਾਨ ਵਾਂਗ ਖੜੇ ਹਨ। ਪਿਰਮਲ ਸਿੰਘ ਇੱਥੇ ਇਕ ਸੰਸਥਾ ਵੱਲੋਂ ਕਰਵਾਏ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ। 
ਇਸ ਮੌਕੇ ਉਨ੍ਹਾਂ ਕੇਜਰੀਵਾਲ ਧੜੇ ਨੂੰ ਅਲਵਿਦਾ ਕਹਿ ਕੇ ਖਹਿਰਾ ਧੜੇ ਨਾਲ ਚੱਲਣ ਦਾ ਐਲਾਨ ਕਰਨ ਵਾਲੇ ਇਲਾਕੇ ਦੇ 'ਆਪ' ਦੇ ਸੀਨੀਅਰ ਆਗੂ ਸ਼ੇਰ ਸਿੰਘ ਤੋਲਾਵਾਲ ਦਾ ਸੁਆਗਤ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ, ਨਾਜਰ ਸਿੰਘ ਔਲਖ ਚੀਮਾ ਆਦਿ ਆਗੂ ਵੀ ਹਾਜ਼ਰ ਸਨ।


author

Gurminder Singh

Content Editor

Related News