ਆਰੂਸਾ ਤੇ ਪਾਕਿਸਤਾਨੀ ਘੋੜੇ ਵਾਪਸ ਛੱਡ ਕੇ ਆਉਣ ਕੈਪਟਨ : ਭਗਵੰਤ ਮਾਨ
Thursday, Nov 29, 2018 - 10:18 AM (IST)

ਜਲੰਧਰ(ਵੈਬ ਡੈਸਕ)— ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਰੀਡੋਰ ਦੇ ਨੀਂਹ ਪੱਥਰ ਸਮਾਗਮ 'ਚ ਸ਼ਾਮਲ ਹੋਣ ਲਈ ਨਾ ਜਾਣ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਚੁਟਕੀ ਲਈ ਹੈ। ਮਾਨ ਨੇ ਕਿਹਾ ਕਿ ਪਾਕਿ ਨਾ ਜਾਣ ਦੇ ਮਾਮਲੇ 'ਚ ਕੈਪਟਨ ਦੋਹਰੇ ਮਾਪਦੰਡ ਅਪਣਾ ਰਹੇ ਹਨ। ਕੈਪਟਨ ਨੇ ਜੇਕਰ ਸੱਚਮੁਚ ਹੀ ਪੰਜਾਬ ਤੇ ਭਾਰਤ ਵਿਚ ਅੱਤਵਾਦ ਦੇ ਵਿਰੋਧ 'ਚ ਪਾਕਿਸਤਾਨ ਨਾ ਜਾਣ ਦਾ ਫੈਸਲਾ ਕੀਤਾ ਹੈ ਤਾਂ ਫਿਰ ਕੈਪਟਨ ਨੂੰ ਉਹ ਘੋੜੇ ਜੋ ਪਾਕਿਸਤਾਨ ਵਲੋਂ ਉਨ੍ਹਾਂ ਦੀ 2005 ਦੀ ਫੇਰੀ ਦੌਰਾਨ ਭੇਂਟ ਕੀਤੇ ਗਏ ਸਨ ਅਤੇ ਆਪਣੀ ਮਹਿਲਾ ਮਿੱਤਰ ਆਰੂਸਾ ਆਲਮ ਨੂੰ ਫੋਰੀ ਤੌਰ 'ਤੇ ਪਾਕਿਸਤਾਨ ਵਾਪਸ ਭੇਜ ਦੇਣਾ ਚਾਹੀਦਾ ਹੈ।