ਅਮਰੀਕਾ ਅਤੇ ਕੈਨੇਡਾ ''ਚ ਲੋਕਾਂ ਨੇ ਅਕਾਲੀਆਂ ਨੂੰ ਨਕਾਰਿਆਂ

07/31/2015 5:06:25 PM

ਤਰਨਤਾਰਨ (ਧਰਮ ਪੰਨੂ)-ਕੈਨੇਡਾ, ਅਮਰੀਕਾ ਤੇ ਯੂਰਪ ਦੇਸ਼ਾਂ ਵਿਚ ਅਕਾਲੀ ਦਲ ਵਲੋਂ ਭੇਜੇ ਅਕਾਲੀ ਮੰਤਰੀ ਅਤੇ ਵਿਧਾਇਕਾਂ ਨੂੰ ਜਿਸ ਤਰ੍ਹਾਂ ਐੱਨ.ਆਰ.ਆਈ. ਪੰਜਾਬੀਆਂ ਨੇ ਅਕਾਲੀ ਦਲ ਪ੍ਰਤੀ ਗੁੱਸੇ ਦਾ ਇਜ਼ਹਾਰ ਕੀਤਾ, ਉਹ ਬਿਲਕੁਲ ਸਹੀ ਕੀਤਾ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2017 ਵਿਚ ਪੰਜਾਬ ਵਾਸੀ ਵੀ ਭਾਰੀ ਰੋਸ ਪ੍ਰਦਰਸ਼ਨ ਕਰਕੇ ਆਪਣੇ ਗੁੱਸੇ ਦਾ ਇਜ਼ਹਾਰ ਕਰਨਗੇ। 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਦਰਜੀਤ ਸਿੰਘ ਸਰਲੀ ਮੈਂਬਰ ਪੀ.ਪੀ.ਸੀ.ਸੀ. ਨੇ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਕੀਤਾ। ਸਰਲੀ ਨੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਲਈ ਆਪਣੇ ਰਾਜ ਦੌਰਾਨ ਕੀਤੇ ਵਿਕਾਸ ਕਾਰਜ ਅਤੇ ਪ੍ਰਾਪਤੀਆਂ ਜਿਹੜੀਆਂ ਐੱਨ.ਆਰ.ਆਈ. ਪੰਜਾਬੀਆਂ ਨੂੰ ਦੱਸਣ ਗਏ ਸਨ, ਉਹ ਰੋਜ਼ਾਨਾ ਮੀਡੀਆ ਨਾਲ ਜੁੜੇ ਚੇਤਕ ਪੰਜਾਬੀ ਹਨ, ਉਹ ਆਪਣੇ ਪੰਜਾਬ ਨੂੰ ਤਰੱਕੀ ਅਤੇ ਬੇਈਮਾਨੀ ਮੁਕਤ ਰਾਜ ਪ੍ਰਬੰਧ ਚਾਹੁੰਦੇ ਹਨ।

Babita Marhas

News Editor

Related News