ਨਸ਼ੀਲੀਆਂ ਦਵਾਈਆਂ ਸਣੇ ਗ੍ਰਿਫਤਾਰ

01/14/2018 4:35:43 AM

ਨਵਾਂਸ਼ਹਿਰ, (ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਨਸ਼ੇ ਦੇ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਣੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨਵਾਂਸ਼ਹਿਰ ਤੋਂ ਪਿੰਡ ਬੇਗਮਪੁਰ ਵੱਲ ਜਾ ਰਹੀ ਸੀ। ਬੱਸ ਅੱਡਾ ਬੇਗਮਪੁਰ ਵਿਖੇ ਸ਼ੱਕੀ ਹਾਲਾਤ 'ਚ ਖੜ੍ਹੇ ਇਕ ਨੌਜਵਾਨ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੇ ਦੇ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦੇ 17 ਪੱਤੇ ਬਰਾਮਦ ਹੋਏ। ਗ੍ਰਿਫਤਾਰ ਨੌਜਵਾਨ ਦੀ ਪਛਾਣ ਫਕੀਰ ਚੰਦ ਪੁੱਤਰ ਕਰਤਾ ਚੰਦ ਵਾਸੀ ਰਾਹੋਂ ਵਜੋਂ ਹੋਈ। ਪੁਲਸ ਨੇ ਗ੍ਰਿਫਤਾਰ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News