ਨਸ਼ੇ ਵਾਲੇ ਟੀਕਿਅਾਂ ਸਮੇਤ ਕਾਬੂ
Wednesday, Jul 18, 2018 - 04:29 AM (IST)

ਕਰਤਾਰਪੁਰ, (ਸਾਹਨੀ)- ਅੱਜ ਥਾਣਾ ਕਰਤਾਰਪੁਰ ਵੱਲੋਂ ਨਸ਼ੇ ਵਾਲੇ ਟੀਕਿਅਾਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਘੁਬੀਰ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਜੰਡੇ ਸਰਾਏ ਮੌਡ਼ ’ਤੇ ਨਾਕੇਬੰਦੀ ਦੌਰਾਨ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਾਹਲਵਾਂ ਕੋਲੋਂ ਤਲਾਸ਼ੀ ਦੌਰਾਨ 10 ਨਸ਼ੇ ਵਾਲੇ ਟੀਕੇ ਬਰਾਮਦ ਕੀਤੇ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।