ਨਕਲੀ ਪੀ. ਏ. ਮਾਸਟਰ ਜਰਨੈਲ ਸਿੰਘ ਗ੍ਰਿਫਤਾਰ, ਭੇਜਿਆ ਜੇਲ
Sunday, Aug 26, 2018 - 06:16 AM (IST)
ਸ਼ੁਤਰਾਣਾ/ਪਾਤਡ਼ਾਂ, (ਅਡਵਾਨੀ)-ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼ ਦੇ ਨਕਲੀ ਪੀ. ਏ. ਮਾਸਟਰ ਜਰਨੈਲ ਸਿੰਘ ਨੂੰ ਅੱਜ ਪਾਤਡ਼ਾਂ ਸਿਟੀ ਪੁਲਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਪੁਲਸ ਦੇ ਇਕ ਥਾਣੇਦਾਰ ਵੱਲੋਂ ਉਸ ਦੀ ਮਦਦ ਕਰਨ ’ਤੇ ਪਾਤਡ਼ਾਂ ਪੁਲਸ ਉਸ ਦਾ ਪੁਲਸ ਰਿਮਾਂਡ ਲੈਣ ’ਚ ਅਸਫਲ ਸਾਬਤ ਹੋਈ ਹੈ। ®ਸਿਟੀ ਚੌਕੀ ਇੰਚਾਰਜ ਦਰਵਾਰਾ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਟਹਿਲ ਸਿੰਘ ਵਾਰਡ ਨੰ. 14 ਢੰਡਿਆਲ ਰੋਡ ਪਾਤਡ਼ਾਂ ਜੋ ਆਪ ਪਿੰਡ ਦੁਤਾਲ ਸਕੂਲ ਵਿਚ ਸਰਕਾਰੀ ਮਾਸਟਰ ਹੈ ਤੇ ਉਸ ਦੀ ਘਰ ਵਾਲੀ ਕਿਸੇ ਹੋਰ ਸਕੂਲ ਵਿਚ ਸਰਕਾਰੀ ਟੀਚਰ ਹੈ। ਮੁਲਜ਼ਮ ਮਾਸਟਰ ਜਰਨੈਲ ਸਿੰਘ ਦਾ ਜੀਜਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼ ਦੇ ਪੀ. ਐੱਸ. ਓ. ਹਨ ਉਸ ਕਰ ਕੇ ਉਹ ਆਪਣੇ ਆਪ ਨੂੰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼ ਦਾ ਪੀ. ਏ. ਦੱਸ ਕੇ ਮੋਹਾਲੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਾਸਟਰਾਂ ਦੀਆਂ ਬਦਲੀਆਂ ਕਰਨ ਤੇ ਹੋਰ ਕੰਮ ਕਰਨ ਲਈ ਮਜਬੂਰ ਕਰਦਾ ਸੀ ਜਿਸ ਤੋਂ ਤੰਗ ਆ ਕੇ ਉੱਚ ਅਧਿਕਾਰੀਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼ ਨੂੰ ਮਿਲ ਕੇ ਦੱਸਿਆ ਕਿ ਜਰਨੈਲ ਸਿੰਘ ਜੋ ਆਪ ਜੀ ਦਾ ਪੀ. ਏ. ਦੱਸ ਕੇ ਦਬਕੇ ਮਾਰਦਾ ਹੈ ਤੇ ਨਾਜਾਇਜ਼ ਕੰਮ ਕਰਨ ਲਈ ਮਜਬੂਰ ਕਰਦਾ ਹੈ ਉਸ ’ਤੇ ਐਕਸ਼ਨ ਲੈਂਦਿਆਂ ਪ੍ਰਧਾਨ ਸੁਨੀਲ ਜਾਖਡ਼ ਨੇ ਆਪਣੇ ਪੀ. ਏ. ਸੰਜੀਵ ਤਰੀਕਾ ਵੱਲੋਂ ਧਾਰਾ 419, 420 ਦੇ ਤਹਿਤ ਮਾਮਲਾ ਦਰਜ ਕਰਵਾਇਆ । ਅੱਜ ਪਾਤਡ਼ਾਂ ਸਿਟੀ ਪੁਲਸ ਦੇ ਇੰਚਾਰਜ ਦਰਵਾਰਾ ਸਿੰਘ ਨੇ ਮਾਸਟਰ ਜਰਨੈਲ ਸਿੰਘ ਨੂੰ ਨਰਵਾਣਾ ਰੋਡ ਬਾਈਪਾਸ ਤੋਂ ਗ੍ਰਿਫਤਾਰ ਕਰਨ ’ਚ ਸਫਲ ਤਾਂ ਹੋ ਗਏ ਪਰ ਪੰਜਾਬ ਪੁਲਸ ਦੇ ਇਕ ਥਾਣੇਦਾਰ ਵੱਲੋਂ ਦਖਲਅੰਦਾਜ਼ੀ ਕਰਨ ’ਤੇ ਉਸ ਦਾ ਪੁਲਸ ਰਿਮਾਂਡ ਲੈਣ ’ਚ ਅਸਮਰੱਥ ਦਿਖਾਈ ਦਿੱਤੇ। ਮਾਣਯੋਗ ਜੱਜ ਸਾਹਿਬ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦਿਆਂ ਰਿਮਾਂਡ ਦੇਣ ਦੀ ਥਾਂ ਉਸ ਨੂੰ ਜੁਡੀਸ਼ੀਅਲ ਜੇਲ ਭੇਜਿਆ ਗਿਆ ਹੈ । ਪੁਲਸ ਫਡ਼ੇ ਗਏ ਮਾਸਟਰ ਜਰਨੈਲ ਸਿੰਘ ਤੋਂ ਹੋਰ ਸਬੂਤ ਇਕੱਠੇ ਨਹੀਂ ਕਰ ਸਕੀ। ਮਾਸਟਰ ਜਰਨੈਲ ਸਿੰਘ ਨੇ ਪੁਲਸ ਕਸਟਡੀ ਵਿਚ ਕਿਹਾ ਹੈ ਕਿ ਮੈਂ ਨਿਰਦੋਸ਼ ਹਾਂ ਮੇਰੇ ’ਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਮੇਰਾ ਮੋਬਾਇਲ ਹਾਈਜੈਕ ਕਰ ਕੇ ਮੈਨੂੰ ਫਸਾਇਆ ਗਿਆ ਹੈ। ਮੈਂ ਤਾਂ ਪੰਜਾਬ ਪ੍ਰਧਾਨ ਸੁਨੀਲ ਜਾਖਡ਼ ਨੂੰ ਜਾਣਦਾ ਤਕ ਨਹੀਂ ,ਮੇਰੇ ਨਾਲ ਦੁਸ਼ਮਣੀ ਕੱਢੀ ਗਈ ਹੈ।
