ਭਗੌਡ਼ੀ ਅੌਰਤ ਸਮੱਗਲਰ ਕਾਬੂ, ਮਾਮਲਾ ਦਰਜ

Friday, Aug 24, 2018 - 12:53 AM (IST)

ਭਗੌਡ਼ੀ ਅੌਰਤ ਸਮੱਗਲਰ ਕਾਬੂ, ਮਾਮਲਾ ਦਰਜ

ਮੋਗਾ, (ਅਾਜ਼ਾਦ)-ਭਗੌਡ਼ੇ ਦੋਸ਼ੀਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕੋਟ ਈਸੇ ਖਾਂ ਪੁਲਸ ਨੇ ਇਕ ਭਗੌਡ਼ੀ ਸਮੱਗਲਰ ਅੌਰਤ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਜੇ. ਜੇ. ਅਟਵਾਲ ਨੇ ਦੱਸਿਆ ਕਿ ਭਗੌਡ਼ੀ ਅੌਰਤ ਸਮੱਗਲਰ ਸ਼ੀਲਾ ਕੌਰ ਉਰਫ ਮਨਜੀਤ ਕੌਰ ਨਿਵਾਸੀ ਪਿੰਡ ਦੋਲੇਵਾਲਾ ਤੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ 9 ਅਪ੍ਰੈਲ 2015 ਨੂੰ ਥਾਣਾ ਕੋਟ ਈਸੇ ਖਾਂ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਰਹੀ ਸੀ। 
ਮਾਣਯੋਗ ਅਦਾਲਤ ਨੇ ਉਸ ਨੂੰ  2 ਜੁਲਾਈ 2018 ਨੂੰ ਭਗੌਡ਼ਾ ਕਰਾਰ ਦੇ ਦਿੱਤਾ। ਹੌਲਦਾਰ ਨਰਿੰਦਰਜੀਤ ਸਿੰਘ  ਨੇ ਗੁਪਤ ਸੁੂਚਨਾ ਦੇ ਅਧਾਰ ’ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਕਥਿਤ ਦੋਸ਼ੀ ਅੌਰਤ ਦੇ ਖਿਲਾਫ ਮਾਣਯੋਗ ਅਦਾਲਤ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਨੂੰ ਹੌਲਦਾਰ ਨਰਿੰਦਰਜੀਤ ਸਿੰਘ ਵਲੋਂ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Related News