ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚ ਧੱਕਣ ਵਾਲਾ ਸਮੱਗਲਰ 2 ਸਾਥੀਆਂ ਸਮੇਤ ਗ੍ਰਿਫਤਾਰ

Tuesday, Jul 31, 2018 - 04:45 AM (IST)

ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚ ਧੱਕਣ ਵਾਲਾ ਸਮੱਗਲਰ 2 ਸਾਥੀਆਂ ਸਮੇਤ ਗ੍ਰਿਫਤਾਰ

ਲੁਧਿਆਣਾ(ਮਹੇਸ਼)- ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚ ਧੱਕਣ ਵਾਲੇ ਇਕ ਸਮੱਗਲਰ ਨੂੰ ਉਸ ਦੇ 2 ਸਾਥੀਆਂ ਨਾਲ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਢਾਈ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀਆਂ ਖਿਲਾਫ ਦਰਜ ਕੀਤੇ ਗਏ ਮਾਮਲੇ ’ਚ ਉਕਤ ਦੋਸ਼ੀਆਂ ਤੋਂ ਇਲਾਵਾ 4 ਹੋਰ ਨਸ਼ਾ ਸਮੱਗਲਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੀਡੀਆ ਨੂੰ ਜਾਰੀ ਕੀਤੇ ਗਏ ਪ੍ਰੈੱਸ ਨੋਟ ’ਚ ਪੁਲਸ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਦਰੇਸੀ ਗਰਾਊਂਡ ਦੇ ਅੰਦਰ ਸ਼ੱਕ ਦੇ ਆਧਾਰ ’ਤੇ ਫਡ਼ਿਆ ਗਿਆ ਹੈ। ਫ਼ਡ਼ੇ ਗਏ ਦੋਸ਼ੀਆਂ ਦੀ ਪਛਾਣ ਘਾਟੀ ਮੁਹੱਲੇ ਦੇ ਦੀਪਕ ਕੁਮਾਰ ਉਰਫ ਦੀਪੂ, ਗੁਲਚਮਨ ਗਲੀ ਦਾ ਪਵਨ ਕੁਮਾਰ ਉਰਫ ਪ੍ਰਿੰਸ ਘੋਡ਼ਾ ਕਾਲੋਨੀ, ਟਰਾਂਸਪੋਰਟ ਨਗਰ ਦਾ ਰਾਹੁਲ ਹੈ। ਇਨ੍ਹਾਂ ਤੋਂ ਇਲਾਵਾ ਢੋਕਾ ਮੁਹੱਲੇ ਦੇ ਭੂਰੀ ਉਰਫ ਗਿਆਨੀ, ਤਾਜਪੁਰ ਰੋਡ ਦੇ ਪ੍ਰੀਤੀ, ਹੈਬੋਵਾਲ ਦੇ ਸੌਰਵ ਤੇ ਅਮਰਪੁਰ ਦੇ ਚਿੰਕੀ ਬਾਵਰਾ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਦੀਪੂ ਪਿਛਲੇ ਲੰਬੇ ਸਮੇਂ ਤੋਂ ਘਾਟੀ ਮੁਹੱਲੇ ਵਿਚ ਨਸ਼ੇ ਵੇਚਣ ਦਾ ਗੋਰਖਧੰਦਾ ਕਰਦਾ ਆ ਰਿਹਾ ਹੈ। ਉਹ ਖੁਦ ਤਾਂ ਨਸ਼ੇ ਦਾ ਸ਼ਿਕਾਰ ਹੈ ਹੀ  ਪਰ ਦੂਸਰੇ ਨੌਜਵਾਨਾਂ ਨੂੰ ਨਸ਼ਾ ਪਰੋਸ ਕੇ ਉਨ੍ਹਾਂ ਨੂੰ ਦਲਦਲ ਵਿਚ ਧੱਕ ਰਿਹਾ ਹੈ। ਇਕੱਲੇ ਦੀਪੂ ਖਿਲਾਫ ਉਕਤ ਉਨ੍ਹਾਂ ਦੇ ਥਾਣੇ ਵਿਚ ਚੋਰੀ, ਲੁੱਟ-ਖੋਹ  ਅਤੇ ਨਸ਼ਾ ਸਮੱਗਲਿੰਗ ਦੇ 9 ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਦੀਪੂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਹੋਰ 4 ਦੋਸ਼ੀਆਂ ਨੂੰ ਨਾਮਜ਼ਦ ਕੀਤਾ  ਹੈ, ਜੋ ਕਿ ਦੀਪੂ ਦੇ ਸੰਪਰਕ ਵਿਚ ਹਨ ਅਤੇ ਨਸ਼ੇ ਦਾ ਕਾਰੋਬਾਰ ਕਰਦੇ ਹਨ। ਇਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
 


Related News