ਚਾਰ ਕਿਲੋ ਭੁੱਕੀ ਸਮੇਤ ਇਕ ਅੌਰਤ ਸਮੇਤ ਤਿੰਨ ਦਬੋਚੇ
Saturday, Jul 07, 2018 - 01:40 AM (IST)

ਗੋਨਿਆਣਾ(ਗੋਰਾ ਲਾਲ)-ਥਾਣਾ ਨੇਹੀਆਂ ਵਾਲਾ ਦੀ ਪੁਲਸ ਨੇ ਚਾਰ ਕਿਲੋ ਭੁੱਕੀ ਸਮੇਤ ਇਕ ਅੌਰਤ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੋਨਿਆਣਾ ਕਲਾਂ ਕੋਲ ਤਿੰਨ ਵਿਅਕਤੀ ਚੂਰਾ ਪੋਸਤ ਦਾ ਧੰਦਾ ਕਰ ਰਹੇ ਹਨ। ਜਿਨ੍ਹਾਂ ’ਚ ਇਕ ਅੌਰਤ ਵੀ ਹੈ। ਜਿਸ ਦੇ ਅਧਾਰਿਤ ਪੁਲਸ ਨੇ ਉਕਤ ਤਿੰਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਚਾਰ ਕਿਲੋ ਚੂਰਾ ਪੋਸਤ (ਡੋਡੇ) ਬਰਾਮਦ ਕੀਤੇ ਹਨ। ਜਿਨ੍ਹਾਂ ਦੀ ਪਛਾਣ ਕਰਮਜੀਤ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਹਰਰਾਏਪੁਰ, ਵਕੀਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜੀਦਾ ਅਤੇ ਕੁਲਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਗੋਨਿਆਣਾ ਕਲਾਂ ਵਜੋਂ ਹੋਈ ਹੈ। ਪੁਲਸ ਨੇ ਉਕਤ ਤਿੰਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਜਾਣਕਾਰੀ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਨੇ ਦਿੱਤੀ।