ਦੋ ਦੋਸਤ ਏਸੈਂਟ ਕਾਰ ''ਚ ਚੰਡੀਗੜ੍ਹ ਤੋਂ ਲਿਆ ਰਹੇ ਸੀ ਸ਼ਰਾਬ, ਪੁਲਸ ਨੇ ਦਬੋਚੇ

Saturday, Jun 16, 2018 - 04:29 AM (IST)

ਦੋ ਦੋਸਤ ਏਸੈਂਟ ਕਾਰ ''ਚ ਚੰਡੀਗੜ੍ਹ ਤੋਂ ਲਿਆ ਰਹੇ ਸੀ ਸ਼ਰਾਬ, ਪੁਲਸ ਨੇ ਦਬੋਚੇ

ਲੁਧਿਆਣਾ(ਰਿਸ਼ੀ)-ਪੈਸੇ ਕਮਾਉਣ ਦੇ ਚੱਕਰ ਵਿਚ ਦੋ ਦੋਸਤ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਨਾਜਾਇਜ਼ ਰੂਪ ਵਿਚ ਵੇਚਣ ਲੱਗ ਪਏ, ਜਿਨ੍ਹਾਂ ਨੂੰ ਸਪੈਸ਼ਲ ਬਰਾਂਚ ਅਤੇ ਚੌਕੀ ਆਤਮ ਪਾਰਕ ਦੀ ਪੁਲਸ ਪਾਰਟੀ ਨੇ ਸਾਂਝੇ ਰੂਪ ਵਿਚ ਨਾਕਾ ਲਾ ਕੇ ਗ੍ਰਿਫਤਾਰ ਕੀਤਾ ਅਤੇ ਏਸੈਂਟ ਕਾਰ 'ਚੋਂ ਨਾਜਾਇਜ਼ ਸ਼ਰਾਬ ਦੀਆਂ 20 ਪੇਟੀਆਂ ਬਰਾਮਦ ਕਰ ਕੇ ਥਾਣਾ ਮਾਡਲ ਟਾਊਨ 'ਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਚੌਕੀ ਆਤਮ ਪਾਰਕ ਦੇ ਇੰਚਾਰਜ ਧਰਮਿੰਦਰ ਕੁਮਾਰ ਅਤੇ ਸਪੈਸ਼ਲ ਸੈੱਲ ਦੇ ਏ. ਐੱਸ. ਆਈ. ਦੀਪਕ ਕੁਮਾਰ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਦੀ ਪਛਾਣ ਕ੍ਰਿਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਜੱਸੀਆਂ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਆਤਮ ਪਾਰਕ ਚੌਕ ਦੇ ਨੇੜਿਓਂ ਤਦ ਗ੍ਰਿਫਤਾਰ ਕੀਤਾ, ਜਦ ਉਹ ਚੰਡੀਗੜ੍ਹ ਤੋਂ ਸ਼ਰਾਬ ਦੀ ਸਮੱਗਲਿੰਗ ਕਰ ਕੇ ਲਿਆ ਰਹੇ ਸੀ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ 1 ਹਜ਼ਾਰ ਰੁਪਏ ਦੇ ਹਿਸਾਬ ਨਾਲ ਪੇਟੀ ਖਰੀਦ ਕੇ ਇਥੇ 2 ਹਜ਼ਾਰ ਰੁਪਏ ਪ੍ਰਤੀ ਪੇਟੀ ਵੇਚ ਕੇ ਦੁੱਗਣਾ ਮੁਨਾਫਾ ਕਮਾ ਰਹੇ ਸਨ।


Related News