ਕੁਲਫੀਆਂ ਵੇਚਣ ਵਾਲੇ ਤੋਂ ਨਕਦੀ ਖੋਹਣ ਦੇ ਦੋਸ਼ ''ਚ 3 ਗ੍ਰਿਫਤਾਰ
Thursday, Apr 12, 2018 - 12:49 AM (IST)

ਫਿਰੋਜ਼ਪੁਰ(ਕੁਮਾਰ)-ਪਿੰਡ ਮੇਹਰ ਸਿੰਘ ਵਾਲਾ ਕੋਲ ਕੁਲਫੀਆਂ ਵੇਚ ਕੇ ਜ਼ੀਰਾ ਜਾ ਰਹੇ ਵਿਅਕਤੀ ਨੂੰ ਰਸਤੇ 'ਚ ਕੁੱਟ-ਮਾਰ ਕਰਨ ਤੇ ਉਸ ਤੋਂ 1700 ਰੁਪਏ ਨਕਦੀ ਖੋਹ ਕੇ ਲੈ ਜਾਣ ਦੇ ਦੋਸ਼ 'ਚ ਥਾਣਾ ਜ਼ੀਰਾ ਦੀ ਪੁਲਸ ਨੇ 3 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਏ.ਐੱਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਲਾਲੂ ਕੁਮਾਰ ਪੁੱਤਰ ਆਨੰਦੀ ਮਹਾਤੋ ਵਾਸੀ ਨਵੰਦਾ ਥਾਣਾ ਸਤਹਾਰ ਜ਼ਿਲਾ ਸਾਰਨ ਬਿਹਾਰ ਹਾਲ ਆਬਾਦ ਗਗਨ ਆਈਸਕਰੀਮ ਫੈਕਟਰੀ ਜ਼ੀਰਾ ਨੇ ਦੋਸ਼ ਲਾਇਆ ਕਿ ਜਦ ਉਹ ਆਪਣੇ ਸਾਥੀ ਰਾਜ ਬਹਾਦਰ ਨਾਲ ਕੁਲਫੀਆਂ ਵੇਚ ਕੇ ਆਪਣੀ ਰੇਹੜੀ 'ਤੇ ਜ਼ੀਰਾ ਆ ਰਹੇ ਸਨ ਤਾਂ ਰਸਤੇ 'ਚ ਰਾਜਨ ਕੁਮਾਰ, ਸੁਖਜਿੰਦਰ ਸਿੰਘ ਤੇ ਸੰਦੀਪ ਸਿੰਘ ਮੋਟਰਸਾਈਕਲ 'ਤੇ ਆਏ, ਜਿਨ੍ਹਾਂ ਨੇ ਉਸਦੀ ਕੁੱਟ-ਮਾਰ ਕੀਤੀ ਤੇ ਜੇਬ 'ਚੋਂ ਉਕਤ ਨਕਦੀ ਕੱਢ ਕੇ ਭੱਜ ਗਏ।