ਸਕਾਰਪੀਓ ''ਚ ਨਸ਼ੀਲੇ ਪਾਊੁਡਰ ਦਾ ਸੇਵਨ ਕਰਦੇ 2 ਦਬੋਚੇ
Saturday, Mar 24, 2018 - 07:13 AM (IST)

ਤਪਾ ਮੰਡੀ(ਸ਼ਾਮ, ਗਰਗ, ਹਰੀਸ਼)—ਥਾਣਾ ਰੂੜੇਕੇ ਕਲਾਂ ਦੀ ਪੁਲਸ ਨੇ ਸਕਾਰਪੀਓ ਗੱਡੀ 'ਚੋਂ ਨਸ਼ੀਲੇ ਪਾਊੁਡਰ ਦਾ ਸੇਵਨ ਕਰਦੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਐੈੱਸ. ਐੱਚ. ਓ. ਰੂੜੇਕੇ ਕਲਾਂ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਗੁਰਪਾਲ ਸਿੰਘ ਦੀ ਅਗਵਾਈ 'ਚ ਪਿੰਡ ਕਾਲੇਕੇ ਸਾਈਡ ਤੋਂ ਪੁਲਸ ਨੇ ਜਗਸੀਰ ਸਿੰਘ ਪੁੱਤਰ ਬੰਤ ਸਿੰਘ ਅਤੇ ਬਲਜੀਤ ਸਿੰਘ ਉਰਫ ਹੈਪੀ ਪੁੱਤਰ ਸੁਖਦੇਵ ਸਿੰਘ ਵਾਸੀ ਕਾਲੇਕੇ ਨੂੰ ਆਪਣੀ ਸਕਾਰਪੀਓ ਗੱਡੀ 'ਚ ਬੈਠੇ ਨਸ਼ੀਲੇ ਪਾਊਡਰ ਦਾ ਸੇਵਨ ਕਰਦਿਆਂ ਕਾਬੂ ਕੀਤਾ। ਪੁਲਸ ਨੇ ਮੁਲਜ਼ਮਾਂ ਤੋਂ 20 ਗ੍ਰਾਮ ਨਸ਼ੀਲਾ ਪਾਊਡਰ, ਲਾਈਟਰ ਅਤੇ ਚਾਂਦੀ ਦਾ ਵਰਕ ਬਰਾਮਦ ਕੀਤਾ।