ਸੜਕ ਹਾਦਸੇ ਨੂੰ ਅੰਜਾਮ ਦੇ ਕੇ ਫਰਾਰ ਹੋਇਆ ਮੁਲਜ਼ਮ ਕਾਰ ਸਣੇ ਕਾਬੂ
Saturday, Mar 10, 2018 - 05:45 AM (IST)
ਲਾਂਬੜਾ(ਵਰਿੰਦਰ)- ਜਲੰਧਰ-ਨਕੋਦਰ ਮੁੱਖ ਸੜਕ ਮਾਰਗ 'ਤੇ ਪਿੰਡ ਤਾਜਪੁਰ ਦੇ ਨੇੜੇ ਬੀਤੇ ਕੱਲ ਇਕ ਕਾਰ ਸਵਾਰ ਵਲੋਂ ਇਕ ਨੌਜਵਾਨ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਸੀ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਸੜਕ ਹਾਦਸੇ ਨੂੰ ਅੰਜਾਮ ਦੇਣ ਬਾਅਦ ਚਾਲਕ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ। ਅੱਜ ਸਥਾਨਕ ਪੁਲਸ ਵਲੋਂ ਮੁਲਜ਼ਮ ਨੂੰ ਕਾਰ ਸਣੇ ਕਾਬੂ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਨਰਿੰਦਰ ਕੁਮਾਰ (18) ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਲਾਂਬੜਾ, ਜੋ ਲਾਇਲਪੁਰ ਖਾਲਸਾ ਸਕੂਲ ਜਲੰਧਰ ਵਿਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਬੱਸ ਰਾਹੀਂ ਪੇਪਰ ਦੇਣ ਲਈ ਜਾ ਰਿਹਾ ਸੀ। ਪਿੰਡ ਤਾਜਪੁਰ ਨੇੜੇ ਉਹ ਜਦ ਬੱਸ ਵਿਚੋਂ ਉੱਤਰ ਕੇ ਆਪਣੇ ਇਕ ਦੋਸਤ ਪਾਸੋਂ ਕਾਪੀ ਫੜਨ ਲਈ ਸੜਕ ਪਾਰ ਕਰਨ ਲੱਗਾ ਸੀ ਤਾਂ ਉਸ ਨੂੰ ਇਕ ਤੇਜ਼ ਰਫਤਾਰ ਕਾਰ ਸਵਾਰ ਵਲੋਂ ਟੱਕਰ ਮਾਰ ਦਿੱਤੀ ਗਈ। ਜਿਸ ਕਾਰਨ ਨਰਿੰਦਰ ਦੀ ਮੌਤ ਹੋ ਗਈ ਸੀ। ਇਸ ਸੜਕ ਹਾਦਸੇ ਨੂੰ ਅੰਜਾਮ ਦੇਣ ਬਾਅਦ ਚਾਲਕ ਕਾਰ ਸਣੇ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਮੌਕੇ 'ਤੇ ਲੋਕਾਂ ਵਲੋਂ ਕਾਰ ਦਾ ਨੰਬਰ ਨੋਟ ਕਰ ਲਿਆ ਸੀ। ਜੋ ਬਾਅਦ ਵਿਚ ਪੁਲਸ ਨੂੰ ਦੇ ਦਿੱਤਾ ਗਿਆ। ਨੰਬਰਾਂ ਦੇ ਆਧਾਰ 'ਤੇ ਪੁਲਸ ਵਲੋਂ ਅੱਜ ਮੁਲਜ਼ਮ ਨੂੰ ਕਾਰ ਸਣੇ ਕਾਬੂ ਕਰ ਲਿਆ ਗਿਆ। ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਹਾਦਸੇ ਨੂੰ ਅੰਜਾਮ ਦੇਣ ਤੇ ਮੌਕੇ ਤੋਂ ਫਰਾਰ ਹੋਣ ਸਬੰਧੀ ਪੁਲਸ ਵਲੋਂ ਮੁਲਜ਼ਮ ਜਸਵੰਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਦਾਊਦਰ ਸਰਕੀ ਥਾਣਾ ਬੱਧਨੀ ਜ਼ਿਲਾ ਮੋਗਾ ਨੂੰ ਸਵਿਫਟ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵਲੋਂ ਇਸ ਸਬੰਧੀ ਅਗਲੀ ਕਾਰਵਾਈ ਜਾਰੀ ਸੀ।
