ਫੋਕਲ ਪੁਆਇੰਟ ''ਚ ਗੱਡੀਆਂ ''ਚੋਂ ਲੋਹਾ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ

Friday, Mar 09, 2018 - 05:37 AM (IST)

ਫੋਕਲ ਪੁਆਇੰਟ ''ਚ ਗੱਡੀਆਂ ''ਚੋਂ ਲੋਹਾ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ

ਲੁਧਿਆਣਾ(ਪੰਕਜ)-ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਇਕ ਅਜਿਹੇ ਗਿਰੋਹ ਨੂੰ ਬੇਨਕਾਬ ਕੀਤਾ ਹੈ, ਜੋ ਲੰਬੇ ਸਮੇਂ ਤੋਂ ਉੱਦਮੀਆਂ ਲਈ ਸਿਰਦਰਦੀ ਬਣਿਆ ਹੋਇਆ ਸੀ। ਫੈਕਟਰੀਆਂ ਅਤੇ ਟਰੱਕਾਂ 'ਚੋਂ ਲੋਹਾ ਚੋਰੀ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਤੋਂ ਵੱਡੀ ਮਾਤਰਾ ਵਿਚ ਚੋਰੀ ਕੀਤਾ ਹੋਇਆ ਲੋਹਾ ਬਰਾਮਦ ਹੋਇਆ ਹੈ। ਥਾਣਾ ਮੁਖੀ ਅਮਨਦੀਪ ਬਰਾੜ ਨੇ ਦੱਸਿਆ ਕਿ ਢੰਡਾਰੀ ਇਲਾਕੇ 'ਚ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਪੁਲਸ ਪਾਰਟੀ ਨੇ ਟੈਂਪੂ ਵਿਚ ਲੋਹਾ ਲੱਦ ਕੇ ਵੇਚਣ ਜਾ ਰਹੇ 3 ਦੋਸ਼ੀਆਂ ਨੂੰ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਹ ਘਬਰਾ ਗਏ। ਦੋਸ਼ੀ ਰਾਕੇਸ਼ ਚੌਹਾਨ ਪੁੱਤਰ ਡੋਡਾ ਰਾਮ, ਨਿਵਾਸੀ ਮੁਸਲਿਮ ਕਾਲੋਨੀ, ਬ੍ਰਿਜੇਸ਼ ਕੁਮਾਰ ਪੁੱਤਰ ਬਾਬੂ ਰਾਮ ਅਤੇ ਨਰਿੰਦਰ ਕੁਮਾਰ ਪੁੱਤਰ ਰਾਮ ਆਸਰਾ ਨਿਵਾਸੀ ਭਗਤ ਸਿੰਘ ਕਾਲੋਨੀ ਤੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀਆਂ ਨੇ ਕਬੂਲ ਕੀਤਾ ਕਿ ਉਹ ਫੈਕਟਰੀਆਂ ਅਤੇ ਟਰੱਕਾਂ ਤੋਂ ਲੋਹਾ ਚੋਰੀ ਕਰ ਕੇ ਅੱਗੇ ਕਬਾੜੀਆਂ ਨੂੰ ਵੇਚਦੇ ਹਨ। ਦੋਸ਼ੀਆਂ ਦੇ ਟੈਂਪੂ ਤੋਂ ਪੁਲਸ ਨੂੰ 10 ਕੁਇੰਟਲ 35 ਕਿਲੋ ਲੋਹਾ ਬਰਾਮਦ ਹੋਇਆ ਹੈ। ਪਿਛਲੇ ਲੰਬੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।
ਕਬਾੜੀਏ ਖਿਲਾਫ ਵੀ ਹੋਵੇਗੀ ਕਾਰਵਾਈ: ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਚੋਰੀ ਦਾ ਮਾਲ ਕਿਸ ਕਬਾੜੀਏ ਨੂੰ ਵੇਚਦੇ ਸਨ, ਉਸ ਦੀ ਜਾਣਕਾਰੀ ਲੈਣ ਤੋਂ ਬਾਅਦ ਪੁਲਸ ਕਬਾੜੀਏ ਖਿਲਾਫ ਵੀ ਕੇਸ ਦਰਜ ਕਰੇਗੀ। ਟਰੱਕ ਕਰ ਦਿੰਦੇ ਹਨ ਗਾਇਬ : ਦੋਸ਼ੀ ਇੰਨੇ ਸ਼ਾਤਰ ਹਨ ਕਿ ਮਾਲ ਲੈ ਕੇ ਜਾਣ ਵਾਲੇ ਟਰੱਕ ਨੂੰ ਘੇਰ ਕੇ ਪੂਰਾ ਮਾਲ ਹੀ ਚੋਰੀ ਕਰ ਲੈਂਦੇ ਹਨ, ਜਿਸ ਨੂੰ ਖਪਾਉਣ ਦਾ ਕੰਮ ਕਬਾੜੀਏ ਦਾ ਹੁੰਦਾ ਹੈ।


Related News