ਲੁੱਟ-ਖੋਹ ਕਰਨ ਵਾਲਿਆਂ ਤੋਂ ਸਾਮਾਨ ਬਰਾਮਦ

Wednesday, Feb 14, 2018 - 04:59 AM (IST)

ਲੁੱਟ-ਖੋਹ ਕਰਨ ਵਾਲਿਆਂ ਤੋਂ ਸਾਮਾਨ ਬਰਾਮਦ

ਲੁਧਿਆਣਾ(ਰਾਮ)-ਬੀਤੇ ਦਿਨ ਆਪਣੇ ਕੰਮ ਤੋਂ ਘਰ ਪਰਤ ਰਹੇ ਇਕ ਵਿਅਕਤੀ ਕੋਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਨਕਦੀ ਲੁੱਟਣ ਵਾਲੇ ਕਾਬੂ ਕੀਤੇ ਗਏ ਤਿੰਨ 'ਚੋਂ ਦੋ ਲੁਟੇਰਿਆਂ ਕੋਲੋਂ ਥਾਣਾ ਜਮਾਲਪੁਰ ਦੀ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਲੋਕਾਂ ਕੋਲੋਂ ਲੁੱਟੇ ਗਏ ਮੋਬਾਇਲ ਫੋਨਾਂ ਸਮੇਤ ਇਕ ਦੁਕਾਨ ਨੂੰ ਪਾੜ ਲਾ ਕੇ ਚੋਰੀ ਕਰਨ ਦਾ ਮਾਮਲਾ ਵੀ ਹੱਲ ਕਰਨ 'ਚ ਸਫਲਤਾ ਹਾਸਲ ਕੀਤੀ ਹੈ।  ਇਸ ਮਾਮਲੇ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-4 ਰਾਜਵੀਰ ਸਿੰਘ ਅਤੇ ਏ. ਸੀ. ਪੀ. ਸਾਹਨੇਵਾਲ ਹਰਕੰਵਲ ਕੌਰ ਨੇ ਦੱਸਿਆ ਕਿ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਅੰਗਰੇਜ਼ ਸਿੰਘ ਪੁੱਤਰ ਨਿਰੰਜਣ ਸਿੰਘ ਅਤੇ ਸ਼ੇਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੋਵੇਂ ਨਿਵਾਸੀ ਮੂੰਡੀਆਂ ਖੁਰਦ ਨੂੰ ਦੀਸ਼ੇ ਦੇ ਢਾਬੇ ਦੇ ਨਜ਼ਦੀਕ ਤੋਂ ਗ੍ਰਿਫਤਾਰ ਕਰ ਕੇ ਜਦੋਂ ਉਨ੍ਹਾਂ ਕੋਲੋਂ ਥਾਣਾ ਮੁਖੀ ਅਵਤਾਰ ਸਿੰਘ ਦੀ ਪੁਲਸ ਪਾਰਟੀ ਨੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਚੋਰੀ ਦੀ ਇਕ ਵਾਰਦਾਤ ਸਮੇਤ ਹੋਰ ਲੁੱਟਾਂ-ਖੋਹਾਂ ਬਾਰੇ ਕਥਿਤ ਤੌਰ 'ਤੇ ਮੰਨਿਆ। ਏ. ਡੀ. ਸੀ. ਪੀ. ਨੇ ਦੱਸਿਆ ਕਿ ਉਕਤ ਦੋਵੇਂ ਲੁਟੇਰਿਆਂ ਨੇ ਆਪਣੇ ਤੀਸਰੇ ਫਰਾਰ ਸਾਥੀ ਸੰਨੀ ਪੁੱਤਰ ਮਦਨ ਲਾਲ ਦੇ ਨਾਲ ਮਿਲ ਕੇ ਮੂੰਡੀਆਂ ਕਲਾਂ ਦੇ 33 ਫੁੱਟ ਰੋਡ 'ਤੇ ਸਥਿਤ ਸਿਮਰਨ ਇੰਟਰਪ੍ਰਾਈਜ਼ਿਜ਼ ਨਾਂ ਦੀ ਦੁਕਾਨ 'ਤੇ 3-4 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਾੜ ਲਾ ਕੇ ਚੋਰੀ ਕੀਤੀ ਸੀ। ਜਿਥੋਂ ਉਨ੍ਹਾਂ ਨੇ ਨਵੇਂ ਮੋਬਾਇਲ ਚੋਰੀ ਕੀਤੇ ਸਨ। ਪੁਲਸ ਨੇ ਉਕਤ ਦੋਵਾਂ ਕੋਲੋਂ ਨਵੇਂ-ਪੁਰਾਣੇ 23 ਮੋਬਾਇਲ ਅਤੇ 3700 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਜਿਨ੍ਹਾਂ ਦੇ ਤੀਸਰੇ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ। 


Related News