ਪੁਲਸ ਨੇ 2 ਨਾਮੀ ਸੱਟੇਬਾਜ਼ਾਂ ਨੂੰ ਕੀਤਾ ਕਾਬੂ
Wednesday, Dec 20, 2017 - 07:05 AM (IST)

ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ)—ਮਾਲੇਰਕੋਟਲਾ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਮਜ਼ੀਦ ਖਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ 2 ਨਾਮੀ ਸੱਟੇਬਾਜ਼ਾਂ ਨੂੰ ਕਾਬੂ ਕੀਤਾ ਹੈ। ਮਜ਼ੀਦ ਖਾਂ ਨੇ ਦੱਸਿਆ ਕਿ ਹੌਲਦਾਰ ਜਗਮੇਲ ਸਿੰਘ ਨੇ ਪੁਲਸ ਪਾਰਟੀ ਸਮੇਤ ਕੁਟੀ ਰੋਡ 'ਤੇ ਛਾਪਾ ਮਾਰ ਕੇ ਇਕ ਨਾਮੀ ਸੱਟੇਬਾਜ਼ ਬਾਬਰ ਅਲੀ ਉਰਫ ਮੂਨਾ ਪੁੱਤਰ ਨਜ਼ੀਰ ਅਲੀ ਵਾਸੀ ਮੁਹੱਲਾ ਟਕਸਾਲੀਆਂ ਮਾਲੇਰਕੋਟਲਾ ਨੂੰ ਦੜਾ-ਸੱਟਾ ਲਾਉਂਦਿਆਂ ਮੌਕੇ 'ਤੇ ਕਾਬੂ ਕਰ ਕੇ ਉਸ ਕੋਲੋਂ 1570 ਰੁਪਏ ਬਰਾਮਦ ਕੀਤੇ। ਇਸੇ ਤਰ੍ਹਾਂ ਹੌਲਦਾਰ ਸਿਕੰਦਰ ਰਾਮ ਨੇ ਕੇਲੋਂ ਗੇਟ ਨੇੜਿਓਂ ਦੜਾ-ਸੱਟਾ ਲਾਉਂਦੇ ਇਕ ਵਿਅਕਤੀ ਮੁਹੰਮਦ ਹਨੀਫ ਉਰਫ ਨੀਫਾ ਪੁੱਤਰ ਮੁਹੰਮਦ ਸਲੀਮ ਵਾਸੀ ਮੁਹੱਲਾ ਧੋਬੀਘਾਟ ਮਾਲੇਰਕੋਟਲਾ ਨੂੰ ਕਾਬੂ ਕਰ ਕੇ ਉਸ ਕੋਲੋਂ 1320 ਰੁਪਏ ਬਰਾਮਦ ਕੀਤੇ। ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਗਈ ਹੈ।