6 ਸਾਲਾਂ ਤੋਂ ਭਗੌੜਾ ਚੱਲ ਰਹੇ ਵਿਅਕਤੀ ਨੂੰ ਕੀਤਾ ਕਾਬੂ

Wednesday, Oct 25, 2017 - 11:57 PM (IST)

6 ਸਾਲਾਂ ਤੋਂ ਭਗੌੜਾ ਚੱਲ ਰਹੇ ਵਿਅਕਤੀ ਨੂੰ ਕੀਤਾ ਕਾਬੂ

ਅਬੋਹਰ(ਸੁਨੀਲ)-ਸਿਟੀ ਥਾਣਾ-2 ਦੇ ਮੁਖੀ ਚੰਦਰਸ਼ੇਖਰ ਤੇ ਹੌਲਦਾਰ ਦੇਸਰਾਜ, ਸਹਾਇਕ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ 6 ਸਾਲਾਂ ਤੋਂ ਭਗੌੜਾ ਚੱਲ ਰਿਹਾ ਵਿਅਕਤੀ ਗ੍ਰਿਫਤਾਰ ਕਰ ਕੇ ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਮਾਣਯੋਗ ਜੱਜ ਨੇ ਉਸ ਨੂੰ ਜੇਲ ਭੇਜਣ ਦੇ ਆਦੇਸ਼ ਦਿੱਤੇ। ਪੁਲਸ ਕਪਤਾਨ ਅਮਰਜੀਤ ਸਿੰਘ ਤੇ ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦਿਵੇਸ਼ ਕੁਮਾਰ ਪੁੱਤਰ ਜੀਵਨ ਰਾਮ ਵਾਸੀ ਸੁਭਾਸ਼ ਨਗਰੀ ਅਬੋਹਰ ਨੂੰ ਗ੍ਰਿਫਤਾਰ ਕੀਤਾ ਸੀ। ਨਗਰ ਥਾਣਾ ਨੰਬਰ ਦੋ ਦੀ ਪੁਲਸ ਨੇ ਅਮੀਚੰਦ ਪੁੱਤਰ ਭਾਗੀਰਾਮ ਵਾਸੀ ਸੁਭਾਸ਼ ਨਗਰੀ ਦੇ ਬਿਆਨਾਂ ਦੇ ਆਧਾਰ 'ਤੇ 4 ਜਨਵਰੀ 2011 ਨੂੰ ਪਿਤਾ ਪੁੱਤਰ ਤੇ ਦੋ ਪੋਤਿਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਚਾਰੇ ਦੋਸ਼ੀਆਂ ਦਾ ਅਦਾਲਤ ਵਿਚ ਚਲਾਨ ਪੇਸ਼ ਕੀਤਾ, ਦਿਵੇਸ਼ ਕੁਮਾਰ ਪੁੱਤਰ ਜੀਵਨ ਰਾਮ ਚਲਦੇ ਕੇਸ ਦੌਰਾਨ ਅਦਾਲਤ 'ਚ ਪੇਸ਼ ਨਹੀਂ ਹੋਇਆ, ਜਿਸ 'ਤੇ ਅਦਾਲਤ ਨੇ ਦਿਵੇਸ਼ ਨੂੰ ਭਗੌੜਾ ਕਰਾਰ ਕੀਤਾ। 


Related News