2 ਵਿਅਕਤੀ ਇਕ ਕਿਲੋ ਅਫੀਮ ਸਣੇ ਅੜਿੱਕੇ

Tuesday, Oct 17, 2017 - 12:40 AM (IST)

2 ਵਿਅਕਤੀ ਇਕ ਕਿਲੋ ਅਫੀਮ ਸਣੇ ਅੜਿੱਕੇ

ਅਬੋਹਰ(ਸੁਨੀਲ)—ਜ਼ਿਲਾ ਪੁਲਸ ਕਪਤਾਨ ਕੇਤਨ ਪਾਟਿਲ ਬਲਿਰਾਮ ਤੇ ਪੁਲਸ ਕਪਤਾਨ ਅਮਰਜੀਤ ਸਿੰਘ, ਪੁਲਸ ਉਪ ਕਪਤਾਨ ਗੁਰਬਿੰਦਰ ਸਿੰਘ ਵੱਲੋਂ ਸ਼ਰਾਰਤੀ ਤੱਤਾਂ ਤੇ ਨਸ਼ਾ ਤਸਕਰਾਂ ਖਿਲਾਫ ਚਲਾਏ ਗਏ ਅਭਿਆਨ ਤਹਿਤ ਸੀ. ਆਈ. ਏ. ਸਟਾਫ ਮੁਖੀ ਮੁਨਸ਼ੀ ਰਾਮ ਪੁਲਸ ਪਾਰਟੀ ਨਾਲ ਪਿੰਡ ਮੋਡੀਖੇੜਾ ਕੋਲ ਜਾ ਰਹੇ ਸਨ ਕਿ ਰਾਜਸਥਾਨ ਵੱਲੋਂ ਇਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ 'ਤੇ ਮੋਟਰਸਾਈਕਲ ਸਵਾਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਇਕ ਕਿਲੋ ਅਫੀਮ ਬਰਾਮਦ ਹੋਈ। ਫੜੇ ਗਏ ਦੋਸ਼ੀਆਂ ਦੀ ਪਛਾਣ ਸਾਹਿਬ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਬੀਰਵਾਲਾ ਬੜਾ ਬੁੱਢਾ ਜ਼ਿਲਾ ਸਿਰਸਾ, ਬਲਕਾਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਜੰਟਵਾਲਾ ਜਾਟਾਨ ਦੇ ਰੂਪ 'ਚ ਹੋਈ। ਦੋਵਾਂ ਦੋਸ਼ੀਆਂ ਖਿਲਾਫ ਥਾਣਾ ਬਹਾਵਵਾਲਾ ਵਿਚ ਮਾਮਲਾ ਦਰਜ ਕੀਤਾ ਗਿਆ। ਦੋਵਾਂ ਦੋਸ਼ੀਆਂ ਨੂੰ ਅੱਜ ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। 


Related News