ਆਟੋ ''ਚ ਨਾਜਾਇਜ਼ ਸ਼ਰਾਬ ਲਿਜਾ ਰਿਹਾ ਜੱਬੀ ਕਾਬੂ, 4 ਪੇਟੀਆਂ ਬਰਾਮਦ
Friday, Oct 06, 2017 - 06:18 AM (IST)

ਜਲੰਧਰ(ਮਹੇਸ਼)-ਆਟੋ ਰਿਕਸ਼ਾ ਵਿਚ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਜੱਬੀ ਨਾਮਕ ਆਟੋ ਚਾਲਕ ਨੂੰ ਜਲੰਧਰ ਹਾਈਟਸ ਪੁਲਸ ਚੌਕੀ ਦੀ ਇੰਚਾਰਜ ਐੱਸ. ਆਈ. ਪਰਮਜੀਤ ਕੌਰ ਦੀ ਅਗਵਾਈ ਵਿਚ ਏ. ਐੱਸ. ਆਈ. ਸੁਰਿੰਦਰਪਾਲ ਤੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਫੋਲੜੀਵਾਲ ਰੇਲਵੇ ਫਾਟਕ ਨੇੜੇ ਜਲੰਧਰ ਹਾਈਟਸ ਦੀ ਪੁਲਸ ਪਾਰਟੀ ਵਲੋਂ ਐੱਸ. ਆਈ. ਪਰਮਜੀਤ ਕੌਰ ਦੀ ਅਗਵਾਈ ਵਿਚ ਕੀਤੀ ਗਈ ਨਾਕਾਬੰਦੀ ਦੌਰਾਨ ਡੇਅਰੀ ਕੰਪਲੈਕਸ ਜਮਸ਼ੇਰ ਵਲੋਂ ਆ ਰਹੇ ਆਟੋ ਰਿਕਸ਼ਾ ਨੂੰ ਚੈਕਿੰਗ ਲਈ ਰੋਕਿਆ ਤਾਂ ਚਾਲਕ ਨੇ ਆਪਣਾ ਨਾਂ ਜੈ ਕਿਸ਼ਨ ਉਰਫ ਜੱਬੀ ਪੁੱਤਰ ਰਾਮ ਕਿਸ਼ਨ ਵਾਸੀ ਆਫੀਸਰ ਕਾਲੋਨੀ ਸੋਫੀ ਪਿੰਡ ਦੱਸਿਆ। ਆਟੋ ਦੀ ਤਲਾਸ਼ੀ ਲੈਣ 'ਤੇ ਚਾਰ ਪੇਟੀਆਂ ਸ਼ਰਾਬ ਮਾਰਕਾ ਟ੍ਰਿਪਲ ਐਕਸ ਬਰਾਮਦ ਹੋਈ। ਮੁਲਜ਼ਮ ਜੱਬੀ ਦੇ ਖਿਲਾਫ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।