ਪੁਲਸ ਨੇ ਅਫੀਮ, ਮੋਬਾਇਲਾਂ ਤੇ ਕਾਰ ਸਮੇਤ 6 ਨੂੰ ਕੀਤਾ ਕਾਬੂ

Thursday, Oct 05, 2017 - 07:00 AM (IST)

ਪੁਲਸ ਨੇ ਅਫੀਮ, ਮੋਬਾਇਲਾਂ ਤੇ ਕਾਰ ਸਮੇਤ 6 ਨੂੰ ਕੀਤਾ ਕਾਬੂ

ਢਿੱਲਵਾਂ(ਜਗਜੀਤ, ਭੂਸ਼ਣ)-ਢਿੱਲਵਾਂ ਪੁਲਸ ਨੇ ਅਫੀਮ, ਨਸ਼ੀਲੀਆਂ ਗੋਲੀਆਂ, ਖੋਹੇ ਮੋਬਾਇਲਾਂ ਤੇ ਕਾਰ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਦੀ ਸਰਪ੍ਰਸਤੀ ਹੇਠ ਥਾਣਾ ਮੁਖੀ ਢਿੱਲਵਾਂ ਸਬ-ਇੰਸ. ਜਰਨੈਲ ਸਿੰਘ ਸਮੇਤ ਏ. ਐੱਸ. ਆਈ. ਕੇਵਲ ਸਿੰਘ ਵੱਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਦਰਿਆ ਬਿਆਸ ਦੇ ਬੰਨ੍ਹ (ਧਾਲੀਵਾਲ ਬੇਟ) ਤੋਂ ਅਜੇਪਾਲ ਪੁੱਤਰ ਜਗਤਾਰ ਸਿੰਘ ਵਾਸੀ ਨਿਊੁ ਆਬਾਦੀ ਬਿਆਸ ਨੂੰ ਕਾਬੂ ਕਰ ਕੇ ਉਸ ਪਾਸੋਂ 42 ਨਸ਼ੀਲੀਆਂ ਗੋਲੀਆਂ ਅਤੇ 4 ਮੋਬਾਇਲ ਫ਼ੋਨ ਟੱਚ ਸਕਰੀਨ ਬਰਾਮਦ ਕਰ ਕੇ ਮੁਕੱਦਮਾ ਦਰਜ ਕੀਤਾ ਹੈ। 
ਅਜੇਪਾਲ ਵੱਲੋਂ ਵਾਰਦਾਤ ਕਰਨ ਦਾ ਤਰੀਕਾ 
ਥਾਣਾ ਮੁਖੀ ਨੇ ਕਥਿਤ ਦੋਸ਼ੀ ਅਜੇਪਾਲ ਵੱਲੋਂ ਵਾਰਦਾਤ ਕਰਨ ਦੇ ਤਰੀਕੇ ਬਾਰੇ ਦੱਸਦਿਆਂ ਕਿਹਾ ਕਿ ਅਜੇਪਾਲ ਟਰੇਨ 'ਚ ਚੜ੍ਹਦਾ ਸੀ ਜਿਸ ਵੀ ਵਿਅਕਤੀ ਪਾਸ ਵਧੀਆ ਮੋਬਾਇਲ ਹੁੰਦਾ ਉਸ ਪਾਸ ਖੜ੍ਹਾ ਹੋ ਜਾਂਦਾ ਸੀ, ਜਦ ਗੱਡੀ ਸਟੇਸ਼ਨ ਤੋਂ ਚੱਲਣ ਲੱਗਦੀ ਤਾਂ ਅਜੇਪਾਲ ਇਕਦਮ ਝਪਟ ਮਾਰ ਕੇ ਮੋਬਾਇਲ ਖੋਹ ਕੇ ਗੱਡੀ 'ਚੋਂ ਉਤਰ ਜਾਂਦਾ। ਇਸ ਤਰ੍ਹਾਂ ਅਜੇਪਾਲ ਲੁਧਿਆਣਾ ਤੇ ਜਲੰਧਰ ਰੇਲਵੇ ਸਟੇਸ਼ਨ ਤੋਂ 7 ਮੋਬਾਇਲ ਖੋਹਣ ਦੀਆਂ ਵਾਰਦਾਤਾਂ ਮੰਨ ਚੁੱਕਾ ਹੈ, ਜਿਨ੍ਹਾਂ 'ਚੋਂ 4 ਮੋਬਾਇਲ ਬਰਾਮਦ ਕਰ ਲਏ ਹਨ ਜਿਨ੍ਹਾਂ ਦੀ ਕੀਮਤ ਕਰੀਬ 1 ਲੱਖ 10 ਹਜ਼ਾਰ ਰੁਪਏ ਹੈ।  ਇਸੇ ਤਰ੍ਹਾਂ ਥਾਣਾ ਮੁਖੀ ਜਰਨੈਲ ਸਿੰਘ ਸਮੇਤ ਏ. ਐੱਸ. ਆਈ. ਜਸਬੀਰ ਸਿੰਘ  ਗਸ਼ਤ ਦੌਰਾਨ ਮਿਆਣੀ-ਬਾਕਰਪੁਰ ਤੋਂ ਇਕ ਸਵਿਫਟ ਕਾਰ 'ਚ ਸਵਾਰ 4 ਵਿਅਕਤੀਆਂ ਨੂੰ ਕਾਬੁ ਕੀਤਾ ਹੈ ਜਿਨ੍ਹਾਂ ਦੇ ਨਾਂ ਗੁਰਮੇਜ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਰਾਜਪੁਰ ਕਲਾਂ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ, ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਰਾਜਪੁਰ ਕਲਾਂ, ਥਾਣਾ ਜੰਡਿਆਲਾ ਗੁਰੂ (ਅੰਮ੍ਰਿਤਸਰ), ਬਚਿੱਤਰ ਸਿੰਘ ਪੁੱਤਰ ਬੀਰ ਸਿੰਘ ਵਾਸੀ ਪਿੰਡ ਤੇੜਾ ਕਲਾਂ, ਥਾਣਾ ਝੰਡੇਰ ਜ਼ਿਲਾ ਅੰਮ੍ਰਿਤਸਰ, ਅਮਿਤ ਪੁੱਤਰ ਸਤਪਾਲ ਵਾਸੀ ਪਿੰਡ ਰਾਜੂਪੁਰ ਥਾਣਾ ਮੁਜ਼ੱਫਰਨਗਰ ਕੋਤਵਾਲੀ ਯੂ. ਪੀ. ਹਨ। ਉਨ੍ਹਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਕਰਨ 'ਤੇ ਕਾਰ 'ਚੋਂ 40 ਗ੍ਰਾਮ ਅਫੀਮ, 42 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ। ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਇਹ ਸਾਰੇ ਟਰੱਕ ਚਾਲਕ ਅਤੇ ਕਲੀਨਰ ਹਨ ਅਤੇ ਝਾਰਖੰਡ ਤੋਂ ਅਫੀਮ ਤੇ ਨਸ਼ੀਲੀਆਂ ਗੋਲੀਆਂ ਲਿਆ ਕੇ ਆਪ ਵੀ ਖਾਂਦੇ ਹਨ ਤੇ ਸਪਲਾਈ ਵੀ ਕਰਦੇ ਹਨ। ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। 
ਇਸੇ ਤਰ੍ਹਾਂ ਮੁੱਖ ਸਿਪਾਹੀ ਕੁੰਦਨ ਲਾਲ ਨੇ ਸਾਥੀਆਂ ਸਮੇਤ ਗਸ਼ਤ ਕਰਦੇ ਹੋਏ ਖਾਸ ਇਤਲਾਹ 'ਤੇ ਪ੍ਰਵੀਨ ਕੁਮਾਰ ਪੁੱਤਰ ਕੁੰਦਨ ਵਾਸੀ ਪਿੰਡ ਧਾਲੀਵਾਲ ਬੇਟ ਨੂੰ ਕਾਬੂ ਕਰ ਕੇ ਉਸ ਪਾਸੋਂ 11 ਬੋਤਲਾਂ ਸ਼ਰਾਬ ਅੰਗਰੇਜ਼ੀ ਠੇਕਾ ਬਰਾਮਦ ਕਰ ਕੇ ਉਸ ਵਿਰੁੱਧ ਮੁਕੱਦਮਾ ਆਬਕਾਰੀ ਕਾਨੂੰਨ ਦੀ ਧਾਰਾ 61-1-14 ਤਹਿਤ ਦਰਜ ਕਰ ਕੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਕਾਫ਼ੀ ਸਮੇਂ ਤੋਂ ਅਹਾਤੇ ਦੀ ਆੜ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਿਹਾ ਸੀ ਜਿਸ ਨੂੰ ਸੋਨੂੰ ਵਾਸੀ ਕਪੂਰਥਲਾ ਨਾਜਾਇਜ ਸ਼ਰਾਬ ਦੀ ਸਪਲਾਈ ਸਵਿਫਟ ਕਾਰ 'ਚ ਦੇ ਕੇ ਜਾਂਦਾ ਹੈ। ਥਾਣਾ ਮੁਖੀ ਸਬ ਇੰਸ. ਜਰਨੈਲ ਸਿੰਘ ਨੇ ਦੱਸਿਆ ਕਿ ਸੋਨੂੰ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


Related News