ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਗ੍ਰਿਫਤਾਰ

09/24/2017 7:08:50 AM

ਅਹਿਮਦਗੜ੍ਹ(ਪੁਰੀ, ਇਰਫਾਨ, ਤਾਇਲ)-ਪਿੰਡ ਧੂਲਕੋਟ ਦੀ ਇਕ ਨਾਬਾਲਿਗ ਲੜਕੀ ਨਾਲ ਬੀਤੇ ਦਿਨ ਪਿੰਡ ਦੇ ਹੀ ਪੰਜ ਨੌਜਵਾਨਾਂ ਵਲੋਂ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਅਹਿਮਦਗੜ੍ਹ ਸਿਟੀ ਵਿਖੇ ਦਰਜ ਕੀਤੇ ਮੁਕੱਦਮੇ ਦੇ ਦੋ ਕਥਿਤ ਦੋਸ਼ੀਆਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ. ਪੀ. ਮਾਲੇਰਕੋਟਲਾ ਰਾਜ ਕੁਮਾਰ ਜਲਹੋਤਰਾ ਅਤੇ ਐੱਸ. ਐੱਚ. ਓ. ਇੰਸਪੈਕਟਰ ਬਲਜਿੰਦਰ ਸਿੰਘ ਪਨੂੰ ਨੇ ਅਹਿਮਦਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਜਸਪ੍ਰੀਤ ਸਿੰਘ ਉਰਫ ਜੱਗੀ ਪੁੱਤਰ ਬੂਟਾ ਸਿੰਘ ਵਾਸੀ ਧੂਲਕੋਟ ਅਤੇ ਜਗਦੀਪ ਸਿੰਘ ਉਰਫ ਮਨੀ ਪੁੱਤਰ ਜਗਦੇਵ ਸਿੰਘ ਵਾਸੀ ਧੂਲਕੋਟ ਨੂੰ ਪੇਸ਼ ਕੀਤਾ। ਜਲਹੋਤਰਾ ਨੇ ਦੱਸਿਆ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਨੌਜਵਾਨਾਂ ਵਿੱਚੋਂ ਇਹ ਦੋ ਗ੍ਰਿਫਤਾਰ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੀੜਤਾ ਅਹਿਮਦਗੜ੍ਹ ਵਿਖੇ ਇਕ ਕੰਪਿਊਟਰ ਸੈਂਟਰ 'ਚ ਪੜ੍ਹਦੀ ਸੀ, ਜਿਸਨੂੰ ਵਰਗਲਾ ਕੇ ਕਥਿਤ ਦੋਸ਼ੀ ਪਿੰਡ ਧੂਲਕੋਟ ਵਿਖੇ ਇਕ ਸੁੰਨਸਾਨ ਮੋਟਰ 'ਤੇ ਲੈ ਗਏ, ਜਿਥੇ ਇਨ੍ਹਾਂ ਤਿੰਨ ਹੋਰ ਸਾਥੀਆਂ ਨਾਲ ਨਾਬਾਲਿਗਾ ਦਾ ਜਿਸਮਾਨੀ ਸ਼ੋਸ਼ਣ ਕੀਤਾ। 


Related News