ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼
Sunday, Sep 17, 2017 - 04:10 AM (IST)
ਲੁਧਿਆਣਾ(ਮਹੇਸ਼)-ਨਸ਼ੇ ਲਈ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਮੈਂਬਰੀ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਕ੍ਰਾਈਮ ਬ੍ਰਾਂਚ ਨੇ ਇਨ੍ਹਾਂ ਕੋਲੋਂ 13 ਮੋਬਾਇਲ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ ਜਿਨ੍ਹਾਂ ਖਿਲਾਫ ਬਸਤੀ ਜੋਧੇਵਾਲ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ 'ਚੋਂ 2 ਪੇਸ਼ੇ ਤੋਂ ਅਪਰਾਧੀ ਹਨ ਜਿਨ੍ਹਾਂ ਉਪਰ ਪਹਿਲਾਂ ਵੀ ਕੇਸ ਦਰਜ ਹਨ। ਇਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਲਾਲੀ ਤੇ ਵਿਸ਼ਾਲ ਵਰਮਾ ਉਰਫ ਭਰਵਟਾ ਦੇ ਰੂਪ ਵਿਚ ਹੋਈ ਹੈ ਜਦਕਿ ਇਨ੍ਹਾਂ ਦਾ ਤੀਸਰਾ ਸਾਥੀ ਦੀਪਕ ਉਰਫ ਬਿੱਲਾ ਹੈ। ਪੁਲਸ ਇਸ ਦਾ ਪਿਛਲਾ ਰਿਕਾਰਡ ਚੈੱਕ ਕਰ ਰਹੀ ਹੈ। ਬ੍ਰਾਂਚ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਤਿੰਨਾਂ ਬਦਮਾਸ਼ਾਂ ਨੂੰ ਏ. ਐੱਸ. ਆਈ. ਬਲਜੀਤ ਸਿੰਘ ਦੀ ਟੀਮ ਨੇ ਸ਼ਨੀਵਾਰ ਨੂੰ ਗਸ਼ਤ ਦੌਰਾਨ ਸੂਚਨਾ ਦੇ ਆਧਾਰ 'ਤੇ ਕਾਕੋਵਾਲ ਰੋਡ ਤੋਂ ਕਾਬੂ ਕੀਤਾ। ਬਾਅਦ ਵਿਚ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਉਕਤ ਸਾਮਾਨ ਬਰਾਮਦ ਕਰਵਾਇਆ ਗਿਆ। ਦੋਸ਼ੀਆਂ ਨੇ ਆਪਣਾ ਦੋਸ਼ ਸਵੀਕਾਰ ਕਰਦੇ ਹੋਏ ਰਹੱਸਮਈ ਖੁਲਾਸਾ ਕੀਤਾ ਹੈ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਇਸ ਦੀ ਪੂਰਤੀ ਲਈ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ।
