ਨਸ਼ੀਲੀਆਂ ਸ਼ੀਸ਼ੀਆਂ ਤੇ ਟੀਕਿਆਂ ਸਮੇਤ ਪੁਲਸ ਅੜਿੱਕੇ

Tuesday, Sep 12, 2017 - 06:47 AM (IST)

ਨਸ਼ੀਲੀਆਂ ਸ਼ੀਸ਼ੀਆਂ ਤੇ ਟੀਕਿਆਂ ਸਮੇਤ ਪੁਲਸ ਅੜਿੱਕੇ

ਫਤਿਹਗੜ੍ਹ ਸਾਹਿਬ(ਟਿਵਾਣਾ)-ਐੱਸ. ਐੱਸ. ਪੀ. ਅਲਕਾ ਮੀਨਾ ਦੀਆਂ ਹਦਾਇਤਾਂ 'ਤੇ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਸਰਹਿੰਦ ਦੀ ਪੁਲਸ ਨੇ ਇਕ ਵਿਅਕਤੀ ਨੂੰ 10 ਨਸ਼ੀਲੀਆਂ ਸ਼ੀਸ਼ੀਆਂ ਤੇ 12 ਨਸ਼ੀਲੇ ਇੰਜੈਕਸ਼ਨਾਂ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਕਥਿਤ ਦੋਸ਼ੀ ਦੀ ਪਛਾਣ ਮਨਿੰਦਰ ਸਿੰਘ ਉਰਫ ਮਨੀ ਵਾਸੀ ਸਾਹਿਬਜ਼ਾਦਾ ਨਗਰ ਸਰਹਿੰਦ ਵਜੋਂ ਹੋਈ ਹੈ, ਜਿਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰ ਸਿੰਘ ਚਾਵਲਾ ਚੌਕ ਨੇੜੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਮੌਜੂਦ ਸਨ ਤਾਂ ਉਨ੍ਹਾਂ ਨੂੰ ਉਕਤ ਕਥਿਤ ਦੋਸ਼ੀ ਰਾਜਪੁਰਾ ਸਾਈਡ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਪਿੱਛੇ ਮੁੜਨ ਲੱਗਾ। ਸ਼ੱਕ ਪੈਣ 'ਤੇ ਪੁਲਸ ਨੇ ਜਦੋਂ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 10 ਨਸ਼ੀਲੀਆਂ ਸ਼ੀਸ਼ੀਆਂ ਤੇ 12 ਨਸ਼ੀਲੇ ਇੰਜੈਕਸ਼ਨ ਬਰਾਮਦ ਹੋਏ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। 


Related News