ਪੁਲਸ ਕਰਮਚਾਰੀ ਨਾਲ ਕੁੱਟਮਾਰ ਕਰਨ ਦੇ ਦੋਸ਼ ''ਚ 2 ਕਾਬੂ

Friday, Sep 01, 2017 - 12:15 AM (IST)

ਪੁਲਸ ਕਰਮਚਾਰੀ ਨਾਲ ਕੁੱਟਮਾਰ ਕਰਨ ਦੇ ਦੋਸ਼ ''ਚ 2 ਕਾਬੂ

ਸ੍ਰੀ ਮੁਕਤਸਰ ਸਾਹਿਬ(ਪਵਨ, ਭੁਪਿੰਦਰ)-ਬੀਤੇ ਦਿਨੀਂ ਡਿਊਟੀ 'ਤੇ ਹਾਜ਼ਰ ਪੁਲਸ ਕਰਮਚਾਰੀ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਏ. ਐੱਸ. ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਦੋਸ਼ 'ਚ ਕਾਬੂ ਕੀਤੇ ਗਏ ਵਰਿੰਦਰ ਕੁਮਾਰ ਉਰਫ਼ ਕਾਲੀ ਪੁੱਤਰ ਦਲੀਪ ਸਿੰਘ ਤੇ ਰਾਹੁਲ ਉਰਫ਼ ਰਵੀ ਪੁੱਤਰ ਛਿੰਦਰ ਸਿੰਘ ਵਾਸੀਆਨ ਬਾਬਾ ਜੀਵਨ ਸਿੰਘ ਨਗਰ ਟਿੱਬੀ ਸਾਹਿਬ ਰੋਡ ਨੂੰ ਗ੍ਰਿਫ਼ਤਾਰ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। 


Related News