ਪੁਲਸ ਨੇ ਡਿਕੈਤੀ ਦੀ ਯੋਜਨਾ ਬਣਾਉਂਦੇ 4 ਨੂੰ ਕੀਤਾ ਗ੍ਰਿਫਤਾਰ

Thursday, Aug 31, 2017 - 04:08 AM (IST)

ਲੁਧਿਆਣਾ(ਪੰਕਜ)–ਡਿਕੈਤੀ ਦੀ ਯੋਜਨਾ ਬਣਾਉਂਦੇ ਚਾਰ ਦੋਸ਼ੀਆਂ ਦੀ ਗ੍ਰਿਫਤਾਰੀ ਉਪਰੰਤ ਹੋਈ ਪੁੱਛਗਿੱਛ 'ਚ ਇਕ ਦੋਸ਼ੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਵੀ ਕਬੂਲਿਆ ਹੈ।  ਥਾਣਾ ਡਾਬਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ 'ਚ 100 ਤੋਂ ਜ਼ਿਆਦਾ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾਉਣ ਵਾਲੇ ਚਾਰ ਮੈਂਬਰਾਂ ਦੇ ਗਿਰੋਹ ਨੂੰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਸੀ। ਫੜੇ ਗਏ ਦੀਪਕ ਕੁਮਾਰ, ਗੁਰਮੇਲ ਸਿੰਘ ਲਾਲਾ, ਹਰਪ੍ਰੀਤ ਹੈਪੀ ਦੇ ਸਾਥੀ ਦੀਪਕ ਡਰਾਈਵਰ ਜੂਨੀਅਰ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਆਪਣੇ ਜੀਜੇ ਪੰਕਜ ਅਤੇ ਭੈਣ ਸੁਮਨ, ਰਵੀ ਮੱਛੀ, ਲਵਲੀ ਅਤੇ ਹੋਰਨਾਂ ਦੇ ਨਾਲ ਮਿਲ ਕੇ ਸ਼ਿਮਲਾਪੁਰੀ ਦੇ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਵੀ ਬਲੈਕਮੇਲ ਕੀਤਾ ਸੀ, ਜਿਸ ਸਬੰਧੀ ਥਾਣਾ ਸ਼ਿਮਲਾਪੁਰ 'ਚ ਮਾਮਲਾ ਵੀ ਦਰਜ ਹੈ। ਦੋਸ਼ੀ ਦੀਪਕ ਡਰਾਈਵਰ ਨੇ ਦੱਸਿਆ ਕਿਉਨ੍ਹਾਂ ਨੇ ਸ਼ਿਮਲਾਪੁਰੀ ਨਿਵਾਸੀ ਇਕ ਵਿਅਕਤੀ ਨੂੰ ਬਹਿਕਾ ਕੇ ਆਪਣੇ ਟਿਕਾਣੇ 'ਤੇ ਬੁਲਾਇਆ ਸੀ। ਸੁਮਨ ਦੇ ਬੁਲਾਵੇ 'ਤੇ ਜਦ ਉਕਤ ਵਿਅਕਤੀ ਉਥੇ ਪਹੁੰਚਿਆ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਉੁਸ ਨੂੰ ਘੇਰ ਲਿਆ ਅਤੇ ਉਸ ਦੀ ਜੇਬ 'ਚ ਪਈ 26 ਹਜ਼ਾਰ ਦੀ ਨਕਦੀ, 13 ਤੋਲੇ ਸੋਨੇ ਦਾ ਕੜਾ ਅਤੇ ਮੋਬਾਇਲ ਖੋਹ ਲਿਆ ਅਤੇ ਉਸ ਨੂੰ ਭਜਾ ਦਿੱਤਾ ਸੀ। ਸ਼ਿਮਲਾਪੁਰੀ ਪੁਲਸ ਇਨ੍ਹਾਂ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। 
ਥਾਣਾ ਇੰਚਾਰਜ ਨੇ ਦੱਸਿਆ ਕਿ ਦੋਵੇਂ ਦੀਪਕ, ਗੁਰਮੇਲ ਲਾਲ ਅਤੇ ਹਰਪ੍ਰੀਤ ਹੈਪੀ ਨੇ ਪੁੱਛਗਿੱਛ 'ਚ ਕਬੂਲ ਕੀਤਾ ਕਿ ਉਹ ਹੁਣ ਤੱਕ 100 ਤੋਂ ਜ਼ਿਆਦਾ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ 18 ਮੋਬਾਇਲ ਫੋਨ, ਚੋਰੀ ਦਾ ਮੋਟਰਸਾਈਕਲ ਅਤੇ ਸਕੂਟਰੀ ਬਰਾਮਦ ਕੀਤੀ ਹੈ। ਛਾਪੇਮਾਰੀ ਦੌਰਾਨ ਦੋਸ਼ੀਆਂ ਦਾ ਇਕ ਸਾਥੀ ਰੋਹਿਤ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। 


Related News