ਪੁਲਸ ਨੇ ਹੈਰੋਇਨ ਸਣੇ ਦੋ ਨੂੰ ਕੀਤਾ ਗ੍ਰਿਫ਼ਤਾਰ

Tuesday, Aug 01, 2017 - 12:05 AM (IST)

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਬੱਸ ਸਟੈਂਡ ਪਿੰਡ ਬਹਿਕ ਖਾਸ ਅਤੇ ਪਿੰਡ ਖਿਓ ਵਾਲੀ ਢਾਬ ਦੇ ਨੇੜਿਓਂ ਦੋ ਵਿਅਕਤੀਆਂ ਨੂੰ 13 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਹਰਬੰਸ ਲਾਲ 30 ਜੁਲਾਈ 2017 ਨੂੰ ਸ਼ਾਮ ਲਗਭਗ 4.30 ਵਜੇ ਜਦੋਂ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਬਹਿਕ ਖਾਸ ਦੇ ਬੱਸ ਸਟੈਂਡ ਦੇ ਨੇੜੇ ਜੱਗਾ ਵਾਸੀ ਫਿਰੋਜ਼ਪੁਰ ਤੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਐੱਸ. ਆਈ. ਮੁੰਸ਼ੀ ਰਾਮ ਇੰਚਾਰਜ ਖੂਈਖੇੜਾ ਜਦੋਂ 30 ਜੁਲਾਈ 2017 ਨੂੰ ਸ਼ਾਮ ਲਗਭਗ 5.40 ਵਜੇ ਜਦੋਂ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ, ਤਾਂ ਪਿੰਡ ਖਿਓ ਵਾਲੀ ਢਾਬ ਦੇ ਨੇੜੇ ਰੇਸ਼ਮ ਵਾਸੀ ਪਿੰਡ ਖਲਚੀਆਂ ਕਦੀਮ ਫਿਰੋਜ਼ਪੁਰ ਤੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। 


Related News