ਨਸ਼ੀਲੀਆਂ ਦਵਾਈਆਂ ਸਮੇਤ ਮਾਂ-ਧੀ ਗ੍ਰਿਫਤਾਰ

Thursday, Jul 13, 2017 - 01:21 AM (IST)

ਨਸ਼ੀਲੀਆਂ ਦਵਾਈਆਂ ਸਮੇਤ ਮਾਂ-ਧੀ ਗ੍ਰਿਫਤਾਰ

ਸੰਗਰੂਰ(ਬਾਵਾ)–ਥਾਣਾ ਸਿਟੀ ਪੁਲਸ ਨੇ ਇਕ ਮਾਂ-ਧੀ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਨਸ਼ੀਲੀਆਂ ਦਵਾਈਆਂ ਤੇ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।  ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਤੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਦੀ ਅਗਵਾਈ ਵਿਚ  ਲੇਡੀਜ਼ ਪੁਲਸ ਪਾਰਟੀ ਨੇ ਸਥਾਨਕ ਉਭਾਵਾਲ ਰੋਡ ਸਥਿਤ ਟੀ ਪੁਆਇੰਟ 'ਤੇ ਵਿਸ਼ੇਸ਼ ਚੈਕਿੰਗ ਦੌਰਾਨ ਇਕ ਸਕੂਟਰੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ 'ਚੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਸਕੂਟਰੀ 'ਤੇ ਆ ਰਹੀਆਂ ਮਾਂ-ਧੀ ਨਸ਼ੀਲੀ ਦਵਾਈ ਬਾਰੇ ਕੋਈ ਜੁਆਬ ਨਹੀਂ ਦੇ ਸਕੀਆਂ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਔਰਤਾਂ ਦੀ ਪਛਾਣ ਸ਼ਿੰਦਰ ਕੌਰ ਸ਼ਿੰਦੋ ਤੇ ਉਸਦੀ ਧੀ ਲਖਵਿੰਦਰ ਕੌਰ ਲੱਖੋ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਔਰਤਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਰੁਪਏ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਤੋਂ ਇਕੱਤਰ ਕੀਤੇ ਹਨ। ਜ਼ਿਕਰਯੋਗ ਹੈ ਕਿ ਸ਼ਿੰਦਰ ਕੌਰ ਦਾ ਪਤੀ ਪਹਿਲਾਂ ਹੀ ਐੱਨ. ਡੀ. ਪੀ. ਐੱਸ. ਐਕਟ ਅਧੀਨ ਜੇਲ ਵਿਚ ਸਜ਼ਾ ਕੱਟ ਰਿਹਾ ਹੈ।


Related News