ਗੁਗਨੀ ਗੈਂਗ ਦਾ ਮੈਂਬਰ ਚੜ੍ਹਿਆ ਸੀ. ਆਈ. ਏ. ਦੇ ਹੱਥੇ
Friday, Jul 07, 2017 - 04:03 AM (IST)
ਲੁਧਿਆਣਾ(ਰਿਸ਼ੀ)-ਜੇਲ ਵਿਚ ਬੰਦ ਗੈਂਗਸਟਰ ਗੁਗਨੀ ਦੇ ਗੈਂਗ ਦਾ ਮੈਂਬਰ ਸੀ. ਆਈ. ਏ. ਦੀ ਪੁਲਸ ਹੱਥੇ ਚੜ੍ਹ ਗਿਆ ਹੈ। ਵੀਰਵਾਰ ਨੂੰ ਪੁਲਸ ਨੇ ਉਸ ਨੂੰ ਮੱਤੇਵਾੜਾ ਦੇ ਨੇੜਿਓਂ ਗ੍ਰਿਫਤਾਰ ਕਰ ਕੇ ਥਾਣਾ ਮੇਹਰਬਾਨ ਵਿਚ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਉਸ ਕੋਲੋਂ 1 ਨਾਜਾਇਜ਼ ਰਿਵਾਲਵਰ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਸੈੱਲ ਦੇ ਮੁਖੀ ਇੰਸ. ਜਤਿੰਦਰ ਕੁਮਾਰ ਮੁਤਾਬਕ ਫੜੇ ਗਏ ਗੈਂਗਸਟਰ ਦੀ ਪਛਾਣ ਮੇਹਰਬਾਨ ਦੇ ਰਹਿਣ ਵਾਲੇ ਪਰਮਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਹੈ। ਮਾਰਚ 2011 ਵਿਚ ਉਕਤ ਦੋਸ਼ੀ ਨੇ ਗੁਗਨੀ ਗੈਂਗ ਦੇ ਨਾਲ ਮਿਲ ਕੇ ਸੰਗੂ ਪੈਲੇਸ ਕੋਹਾੜਾ ਵਿਚ ਗੈਂਗਸਟਰ ਸੰਦੀਪ ਦੇ ਗੈਂਗ 'ਤੇ ਪੁਰਾਣੀ ਰੰਜ਼ਿਸ਼ ਕਾਰਨ ਫਾਇਰਿੰਗ ਕੀਤੀ ਸੀ। ਇਸ ਕੇਸ ਵਿਚ ਸੰਦੀਪ ਗੈਂਸ ਦਾ ਇਕ ਮੈਂਬਰ ਸੁਰਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਕੇਸ ਵਿਚ ਥਾਣਾ ਸਾਹਨੇਵਾਲ ਵਿਚ ਗੁਗਨੀ, ਪਰਮਪ੍ਰੀਤ ਅਤੇ ਕਾਲਾ ਹਵਾਸ ਖਿਲਾਫ ਕਤਲ ਅਤੇ ਆਰਮਜ਼ ਐਕਟ ਦਾ ਕੇਸ ਦਰਜ ਹੋਇਆ ਸੀ। ਉਦੋਂ ਤੋਂ ਉਕਤ ਦੋਸ਼ੀ ਫਰਾਰ ਸੀ ਅਤੇ 22 ਮਈ 2012 ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਸੀ। ਕਤਲ ਕਰ ਕੇ ਕਰਨ ਲੱਗਾ ਰੇਤ ਦਾ ਕਾਰੋਬਾਰ: ਇੰਸ. ਜਤਿੰਦਰ ਸਿੰਘ ਮੁਤਾਬਕ ਕਤਲ ਕਰਨ ਤੋਂ ਬਾਅਦ ਉਕਤ ਦੋਸ਼ੀ ਨੇ ਸ਼ਹਿਰ ਛੱਡ ਦਿੱਤਾ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਲੰਧਰ ਦੇ ਇਕ ਇਲਾਕੇ ਵਿਚ ਜਾ ਕੇ ਰੇਤ ਦਾ ਕਾਰੋਬਾਰ ਕਰਨ ਲੱਗ ਪਿਆ ਅਤੇ 6 ਸਾਲ ਤੱਕ ਸ਼ਹਿਰ ਵਾਪਸ ਨਹੀਂ ਆਇਆ।
