'ਜਗ ਬਾਣੀ' 'ਤੇ ਹਰ ਬੀਮਾਰੀ ਦਾ ਪੱਕਾ ਇਲਾਜ ਦੱਸ ਰਹੇ ਹਨ ਡਾ. ਸਤਨਾਮ (ਵੀਡੀਓ)
Thursday, Feb 14, 2019 - 12:04 PM (IST)
ਜਲੰਧਰ— 'ਜਗ ਬਾਣੀ' 'ਤੇ ਇਸ ਵੇਲੇ ਆਰੋਗਿਅਮ ਆਯੂਰਵੈਦਿਕ ਹਸਪਤਾਲ ਦੇ ਡਾ. ਸਤਨਾਮ ਸਿੰਘ ਪੁਰਾਣਾ ਜ਼ੁਕਾਮ, ਪੁਰਾਣੀ ਖਾਂਸੀ, ਨਜਲਾ, ਕਣਕ ਦੀ ਐਲਰਜੀ, ਜੋੜਾਂ ਦੇ ਦਰਦ ਅਤੇ ਡਿਪਰੈਸ਼ਨ ਤੋਂ ਇਲਾਵਾ ਹੋਰ ਕਈ ਪੁਰਾਣੀਆਂ ਬੀਮਾਰੀਆਂ ਦੇ ਆਯੂਰਵੈਦਿਕ ਇਲਾਜ ਬਾਰੇ ਜਾਣਕਾਰੀ ਦੇ ਰਹੇ ਹਨ। 'ਜਗ ਬਾਣੀ' ਨਾਲ ਉਨ੍ਹਾਂ ਦੀ ਖਾਸ ਗੱਲਬਾਤ ਲਈ ਤੁਸੀਂ ਸਾਡੇ ਫੇਸਬੁੱਕ ਅਤੇ ਯੂ-ਟਿਊਬ ਚੈਨਲ ਤੋਂ ਇਲਾਵਾ ਸਾਡੀਆਂ ਐਪਲੀਕੇਸ਼ਨਜ਼ 'ਤੇ ਵੀ ਕਲਿਕ ਕਰਕੇ ਦੇਖ ਸਕਦੇ ਹੋ। ਇਸ ਗੱਲਬਾਤ ਦੌਰਾਨ ਉਹ ਇਨ੍ਹਾਂ ਬੀਮਾਰੀਆਂ ਦੇ ਕਾਰਨਾਂ ਤੋਂ ਇਲਾਵਾ ਇਲਾਜ ਅਤੇ ਬੀਮਾਰੀਆਂ ਦੇ ਬਚਾਅ ਦੇ ਤਰੀਕੇ ਵੀ ਦੱਸਣਗੇ।
ਡਾ. ਸਤਨਾਮ ਮੁਤਾਬਕ ਆਰੋਗਿਅਮ ਆਯੂਰਵੈਦਿਕ ਹਸਪਤਾਲ 'ਚ ਦੇਸੀ ਤਰੀਕੇ ਨਾਲ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਭਾਵੇਂ ਪੁਰਾਣਾ ਜ਼ੁਕਾਮ ਹੋਵੇ, ਪੁਰਾਣੀ ਖਾਂਸੀ ਹੋਵੇ, ਦਮਾ ਹੋਵੇ, ਛਿੱਕਾਂ ਦੀ ਸਮੱਸਿਆ ਹੋਵੇ, ਵਾਲ ਝੜਦੇ ਹੋਣ, ਡਿਪਰੈਸ਼ਨ ਹੋਵੇ, ਗੋਡਿਆਂ ਦਾ ਦਰਦ ਹੋਵੇ। ਆਯੂਰਵੈਦ ਵਿਚ ਹਰ ਬਿਮਾਰੀ ਦਾ ਇਲਾਜ ਹੈ ਅਤੇ ਇਸ ਨੂੰ ਸਾਬਤ ਕਰਨ ਲਈ ਆਰੋਗਿਅਮ ਹਸਪਤਾਲ ਵੱਲੋਂ ਬਕਾਇਦਾ ਜਰਮਨੀ 'ਚ ਹੋਈ ਕੌਮਾਂਤਰੀ ਆਯੂਰਵੈਦਿਕ ਸਿੰਪੋਜ਼ਿਅਮ ਵਿਚ ਰਿਸਰਚ ਵੀ ਪੇਸ਼ ਕੀਤੀ ਹੈ।