7 ਮਹੀਨੇ ਦੇ ਬੱਚੇ ਨੂੰ ਗੋਦ ਲੈ ਕੇ ਵਿਰਲਾਪ ਕਰਦੀ ਪਤਨੀ ਨੇ ਕਿਹਾ,''ਰੱਬਾ ਤੈਨੂੰ ਜ਼ਰਾ ਵੀ ਤਰਸ ਨਹੀਂ ਆਇਆ''
Saturday, Feb 16, 2019 - 12:17 PM (IST)
ਤਰਨਤਾਰਨ (ਰਮਨ) : ਬੀਤੇ ਕੱਲ ਸ਼੍ਰੀਨਗਰ ਤੋਂ ਕਰੀਬ 20 ਕਿਲੋਮੀਟਰ ਦੂਰ ਪੁਲਵਾਮਾ ਦੇ ਅਵੰਤੀਪੋਰਾ ਵਿਖੇ ਸੀ. ਆਰ. ਪੀ. ਐੱਫ. ਦੀ ਬੱਸ 'ਤੇ ਹੋਏ ਫਿਦਾਈਨ ਹਮਲੇ ਦੌਰਾਨ ਜ਼ਿਲਾ ਤਰਨਤਾਰਨ ਦੇ ਗੰਡੀਵਿੰਡ ਪਿੰਡ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਇਸ ਖਬਰ ਦਾ ਪਤਾ ਲੱਗਦੇ ਹੀ ਪਿੰਡ ਗੰਡੀਵਿੰਡ 'ਚ ਬੀਤੀ ਮਾਤਮ ਦਾ ਮਾਹੌਲ ਵੇਖਣ ਨੂੰ ਮਿਲਿਆ। ਸ਼ਹੀਦ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਸ਼ਹੀਦ ਹੋਏ ਜਵਾਨ ਦੀ ਲਾਸ਼ ਸ਼ਨੀਵਾਰ ਘਰ ਪੁੱਜਣ ਦੀ ਪੁਸ਼ਟੀ ਪ੍ਰਸ਼ਾਸਨ ਵੱਲੋਂ ਕਰ ਦਿੱਤੀ ਗਈ ਹੈ। ਸ਼ਨੀਵਾਰ ਨੂੰ ਸੁਖਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਗੰਡੀਵਿੰਡ ਵਿਖੇ ਕੀਤਾ ਜਾਵੇਗਾ।
'ਮੈਂ ਜਲਦ ਦੁਸ਼ਮਣਾਂ ਨੂੰ ਟਿਕਾਣੇ ਲਾ ਕੇ ਘਰ ਵਾਪਸ ਪਰਤਾਂਗਾ'
ਹਮਲੇ ਤੋਂ ਕੁਝ ਘੰਟੇ ਪਹਿਲਾਂ ਸੁਖਜਿੰਦਰ ਨੇ ਆਪਣੀ ਮਾਂ ਹਰਭਜਨ ਕੌਰ ਨੂੰ ਫੋਨ ਕਰ ਕੇ ਕਿਹਾ ਸੀ ਕਿ 'ਮਾਂ ਤੂੰ ਘਬਰਾਈਂ ਨਾ' ਮੈਂ ਜਲਦ ਦੁਸ਼ਮਣਾਂ ਨੂੰ ਟਿਕਾਣੇ ਲਾ ਕੇ ਘਰ ਵਾਪਸ ਪਰਤਾਂਗਾ'। ਪ੍ਰਸ਼ਾਸਨ ਦੇ ਲੇਟ ਪਹੁੰਚਣ 'ਤੇ ਪਰਿਵਾਰ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਓਧਰ ਗੋਦ ਵਿਚ 7 ਮਹੀਨਿਆਂ ਦੇ ਬੱਚੇ ਨੂੰ ਲੈ ਕੇ ਵਿਰਲਾਪ ਕਰਦੀ ਪਤਨੀ ਨੇ ਕਿਹਾ,''ਰੱਬਾ ਤੈਨੂੰ ਜ਼ਰਾ ਵੀ ਤਰਸ ਨਹੀਂ ਆਇਆ।
ਬਹੁਤ ਗਰੀਬ ਪਰਿਵਾਰ 'ਚ ਪਲਿਆ ਸੀ ਸੁਖਜਿੰਦਰ
ਪਿੰਡ ਗੰਡੀਵਿੰਡ ਦੇ ਕਿਸਾਨ ਗੁਰਮੇਜ ਸਿੰਘ ਦੇ ਘਰ 12 ਜਨਵਰੀ 1984 ਵਿਚ ਮਾਤਾ ਹਰਭਜਨ ਕੌਰ ਦੀ ਕੁੱਖੋਂ ਜਨਮ ਲੈਣ ਵਾਲੇ ਸ਼ਹੀਦ ਸੂਰਮੇ ਦੀ 2003 'ਚ ਸੀ. ਆਰ. ਪੀ. ਐੱਫ. ਦੀ 76 ਬਟਾਲੀਅਨ 'ਚ ਹੋਈ ਕਾਂਸਟੇਬਲ ਦੀ ਨਿਯੁਕਤੀ ਤੋਂ ਬਾਅਦ ਇਸ ਦਾ ਵਿਆਹ ਪਿੰਡ ਸ਼ਕਰੀ ਦੀ ਸਰਬਜੀਤ ਕੌਰ ਨਾਲ ਹੋਇਆ, ਜਿਸ ਤੋਂ ਕਰੀਬ ਸੱਤ ਸਾਲ ਬਾਅਦ ਸੁਖਜਿੰਦਰ ਸਿੰਘ ਦੇ ਘਰ ਇਕ ਬੇਟੇ ਨੇ ਜਨਮ ਲਿਆ।