''ਆਰਮੀ ਲਿਟਰੇਚਰ ਫੈਸਟ'' ''ਚ ਦਿਖਿਆ ਜਾਨਵਰਾਂ ਅਤੇ ਇਨਸਾਨਾਂ ਦਾ ਅਨੋਖਾ ਤਾਲਮੇਲ (ਤਸਵੀਰਾਂ)

Thursday, Dec 07, 2017 - 04:31 PM (IST)

ਚੰਡੀਗੜ੍ਹ (ਲਲਨ) : 'ਆਰਮੀ ਲਿਟਰੇਚਰ ਫੈਸਟ' ਤੋਂ ਪਹਿਲਾਂ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਸਕੱਤਰ ਦੇ ਗਰਾਊਂਡ 'ਚ ਇਕਵੀਟੇਸ਼ਨ ਟੈਟੂ-ਦਿ ਸਪੋਰਟ ਆਫ ਕਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਸ, ਫੌਜ ਅਤੇ ਟ੍ਰਾਈਸਿਟੀ ਦੇ ਰਾਈਡਿੰਗ ਸਕੂਲ'ਚ ਕੋਚਿੰਗ ਲੈ ਰਹੇ 30 ਬੱਚਿਆਂ ਨੇ ਹਿੱਸਾ ਲਿਆ। ਸ਼ੋਅ ਦੌਰਾਨ ਘੋੜਸਵਾਰੀ, ਫਿਟਨੈੱਸ ਅਤੇ ਲਗਾਮ ਨਾਲ ਬਿਹਤਰੀਨ ਤਾਲਮੇਲ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਇਕਵੀਟੇਸ਼ਨ ਟੈਟੂ-ਦਿ ਸਪੋਰਟ ਆਫ ਕਿੰਗ ਮੈਗਾ ਸ਼ੋਅ ਦੀ ਸ਼ੁਰੂਆਤ ਰਿਸੈਪਸ਼ਨ ਆਫ ਦਿ ਵੀ. ਆਈ. ਪੀ. ਨਾਲ ਹੋਈ। ਇਸ ਤੋਂ ਬਾਅਦ ਆਰਮੀ ਅਤੇ ਪੁਲਸ ਦੇ ਜਵਾਨਾਂ ਨੇ ਭਾਲੇ ਦੀ ਨੋਕ ਨਾਲ ਗੱਤਾ ਚੁੱਕਿਆ ਅਤੇ ਤੇਜ਼ਰਫਤਾਰ 'ਚ ਘੋੜੇ ਉੱਪਰ ਬੈਠ ਕੇ ਰੁਮਾਲ ਚੁੱਕਣ ਦੇ ਕਰਤੱਵ ਦਿਖਾਏ। 6 ਡੋਗਰਾ ਦੇ ਜਵਾਨਾਂ ਨੇ ਪਾਈਪ ਬੈਂਡ ਦੀਆਂ ਧੁੰਨਾਂ ਵਜਾਈਆਂ। ਫੌਜ ਦੇ ਜਵਾਨਾਂ ਨੇ ਘੋੜਿਆਂ ਉੱਪਰ ਐਕਸਰਸਾਈਜ਼ ਕੀਤੀ। ਇਸ ਤੋਂ ਬਾਅਦ ਘੋੜਿਆਂ ਨੇ ਅੱਗ ਦੇ ਗੋਲਿਆਂ ਤੋਂ ਜੰਪ ਕੀਤਾ। ਇਸ ਈਵੈਂਟ 'ਚ ਫੌਜ ਦੀ ਆਕਾਸ਼ ਗੰਗਾ ਟੀਮ ਵਲੋਂ ਕਈ ਤਰ੍ਹਾਂ ਦੇ ਕਰਤੱਵ ਦਿਖਾਉਣ ਦੀ ਯੋਜਨਾ ਸੀ ਪਰ ਸ਼ਾਮ ਦੇ ਸਮੇਂ ਹਵਾ ਤੇਜ਼ ਹਵਾ ਚੱਲਣ ਕਾਰਨ ਸਕਾਈ ਡਰਾਈਵ ਅਤੇ ਲਾਈ ਪੋਸਟ ਵਰਗੇ ਸਾਰੇ ਆਯੋਜਨ ਰੱਦ ਕਰ ਦਿੱਤੇ ਗਏ। ਸਾਬਕਾ ਲੈਫਟੀਨੈਂਟ ਜਨਰਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਐਡਵਾਈਜ਼ਰ ਤਜਿੰਦਰ ਸਿੰਘ ਸ਼ੇਰਗਿੱਲ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਹੋਏ ਸਨ।


Related News