ਭਾਰਤੀ ਫ਼ੌਜ ਦੇ ਜਵਾਨ ਦੀ ਡਿਊਟੀ ਦੌਰਾਨ ਮੌਤ, ਅੱਜ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

Thursday, Jun 15, 2023 - 02:01 AM (IST)

ਨੂਰਪੁਰਬੇਦੀ (ਸੰਜੀਵ ਭੰਡਾਰੀ) : ਜ਼ਿਲ੍ਹਾ ਰੂਪਨਗਰ ’ਚ ਪੈਂਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਸੁੱਖੇਮਾਜਰਾ ਦੇ ਭਾਰਤੀ ਫ਼ੌਜ ’ਚ ਤਾਇਨਾਤ ਇਕ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੈਨਿਕ ਕੁਲਵਿੰਦਰ ਸਿੰਘ (27) ਪੁੱਤਰ ਸੋਮਨਾਥ 7 ਸਾਲ ਪਹਿਲਾਂ 2016 ’ਚ ਫ਼ੌਜ ’ਚ ਭਰਤੀ ਹੋਇਆ ਸੀ। ਇਸ ਸਮੇਂ 74 ਆਰਮਡ ’ਚ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਵਾੜਮੇਰ ਖੇਤਰ ’ਚ ਡਿਊਟੀ ਨਿਭਾ ਰਿਹਾ ਸੀ, ਜੋ 2 ਮਹੀਨੇ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਵਾਪਸ ਪਰਤਿਆ ਸੀ।

ਇਹ ਵੀ ਪੜ੍ਹੋ : ਫਰਨੈਸ ਦੀ ਭੱਠੀ 'ਚ ਬਲਾਸਟ, ਇਕ ਦਰਜਨ ਜ਼ਖ਼ਮੀ, 4 ਗੰਭੀਰ

ਜਵਾਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਨਿਕ ਕੁਲਵਿੰਦਰ ਸਿੰਘ ਦੀ ਦੇਰ ਸ਼ਾਮ ਡਿਊਟੀ ਦੌਰਾਨ ਮੌਤ ਹੋ ਗਈ, ਜਿਸ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਸ਼ਹੀਦ ਕੁਲਵਿੰਦਰ ਸਿੰਘ ਦਾ ਸਾਲ ਪਹਿਲਾਂ ਫਰਵਰੀ 2022 ’ਚ ਵਿਆਹ ਹੋਇਆ ਸੀ। ਸੈਨਿਕ ਦੀ ਮ੍ਰਿਤਕ ਦੇਹ ਨੂੰ 15 ਜੂਨ ਨੂੰ ਉਸ ਦੇ ਜੱਦੀ ਪਿੰਡ ਸੁੱਖੇਮਾਜਰਾ ਵਿਖੇ ਲਿਆਂਦਾ ਜਾ ਰਿਹਾ ਹੈ, ਜਿਸ ਦਾ ਸਰਕਾਰੀ ਸਨਮਾਨਾਂ ਨਾਲ ਸਵੇਰੇ 10 ਵਜੇ ਪਿੰਡ ’ਚ ਬਣੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੁਲਵਿੰਦਰ ਸਿੰਘ ਦੀ ਮੌਤ ਕਾਰਨ ਖੇਤਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News