ਆਰਮੀ ਦੇ ਹੈਲੀਕਾਪਟਰ ''ਚ ਆਈ ਤਕਨੀਕੀ ਖਰਾਬੀ, ਰੂਪਨਗਰ ''ਚ ਹੋਈ ਐਮਰਜੈਂਸੀ ਲੈਂਡਿੰਗ (ਵੀਡੀਓ)
Thursday, Feb 13, 2020 - 07:36 PM (IST)
ਰੂਪਨਗਰ (ਪਵਨ ਕੌਸ਼ਲ, ਸੱਜਣ ਸੈਣੀ) — ਕੁਰਾਲੀ ਦੇ ਨੇੜੇ ਪੈਂਦੇ ਪਿੰਡ ਬੰਨ੍ਹਮਾਜਰਾ ਵਿਖੇ ਖੇਤਾਂ 'ਚ ਅੱਜ ਸਵੇਰੇ ਆਰਮੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਤਕਨੀਕੀ ਖਰਾਬੀ ਆਉਣ ਕਰਕੇ ਆਰਮੀ ਹੈਲੀਕਾਪਟਰ ਨੂੰ ਮੌਕੇ 'ਤੇ ਖੇਤਾਂ 'ਚ ਉਤਾਰਿਆ ਗਿਆ। ਹੈਲੀਕਾਪਟਰ 'ਚ ਤਿੰਨ ਫੌਜੀ ਸਵਾਰ ਸਨ।
ਜਦੋਂ ਪਾਇਲਟ ਨੂੰ ਹੈਲੀਕਾਪਟਰ 'ਚ ਖਰਾਬੀ ਹੋਣ ਦਾ ਸ਼ੱਕ ਪਿਆ ਤਾਂ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਕਰ ਲਈ ਗਈ। ਫਿਲਹਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਐੱਸ. ਐੱਚ. ਓ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਸਾਰੇ ਸੁਰੱਖਿਅਤ ਹਨ।