ਫੌਜ ਦੀ ਵਰਦੀ ਵਿਚ ਘੁੰਮ ਰਿਹਾ ਸ਼ੱਕੀ ਵਿਅਕਤੀ ਗ੍ਰਿਫ਼ਤਾਰ

Saturday, Jan 20, 2024 - 03:50 PM (IST)

ਫੌਜ ਦੀ ਵਰਦੀ ਵਿਚ ਘੁੰਮ ਰਿਹਾ ਸ਼ੱਕੀ ਵਿਅਕਤੀ ਗ੍ਰਿਫ਼ਤਾਰ

ਫ਼ਰੀਦਕੋਟ (ਰਾਜਨ) : ਸਥਾਨਕ ਥਾਣਾ ਸਦਰ ਪੁਲਸ ਵੱਲੋਂ ਫੌਜ ਦੀ ਵਰਦੀ ਵਿਚ ਘੁੰਮ ਰਹੇ ਇਕ ਵਿਅਕਤੀ ਨੂੰ ਸ਼ੱਕੀ ਹਾਲਾਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਸਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ’ਤੇ ਨਿਕਲੀ ਤਾਂ ਪਿੰਡ ਮਚਾਕੀ ਮੱਲ ਸਿੰਘ ਨੂੰ ਜਾਂਦਿਆਂ ਇਕ ਵਿਅਕਤੀ ਫੁੱਲ ਫੌਜੀ ਵਰਦੀ ਵਿਚ ਪੈਦਲ ਆਉਂਦਾ ਦਿਖਾਈ ਦਿੱਤਾ ਅਤੇ ਜਦੋਂ ਇਹ ਵਿਅਕਤੀ ਪੁਲਸ ਪਾਰਟੀ ਵੇਖ ਕੇ ਖਿਸਕਣ ਦੀ ਤਾਕ ’ਚ ਲੱਗ ਰਿਹਾ ਸੀ ਤਾਂ ਇਸਨੂੰ ਕਾਬੂ ਕਰ ਲਿਆ ਗਿਆ। 

ਇਸ ਦੌਰਾਨ ਜਦੋਂ ਇਸ ਪਾਸੋਂ ਸ਼ਨਾਖਤੀ ਕਾਰਡ ਦੀ ਮੰਗ ਕੀਤੀ ਗਈ ਤਾਂ ਇਸਨੇ ਕੋਈ ਸ਼ਨਾਖਤੀ ਕਾਰਡ ਨਾ ਵਿਖਾਇਆ ਅਤੇ ਨਾ ਹੀ ਫੌਜੀ ਵਰਦੀ ਦੀ ਵਰਤੋਂ ਕਰਨ ਬਾਰੇ ਕੋਈ ਪੁਸ਼ਟੀ ਕੀਤੀ। ਇਸ ’ਤੇ ਮੁਲਜ਼ਮ ਦੀ ਪਛਾਣ ਬੂਟਾ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਘੁੰਡਰਘੁਰਦ ਨਾਭਾ ਜ਼ਿਲ੍ਹਾ ਪਟਿਆਲਾ ਵਜੋਂ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।


author

Gurminder Singh

Content Editor

Related News