ਫਿਰੋਜ਼ਪੁਰ ਛਾਉਣੀ ''ਚ ਹਾਦਸਾ, ਫੌਜ ਦੀ ਗੱਡੀ ਨੇ ਲਈ ਦੋ ਦੀ ਜਾਨ (ਤਸਵੀਰਾਂ)
Tuesday, Jan 16, 2018 - 07:09 PM (IST)

ਫ਼ਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਛਾਉਣੀ ਵਿਚ ਜ਼ੀਰਾ ਰੋਡ 'ਤੇ ਸਰਕਾਰੀ ਡਿਗਰੀ ਕਾਲਜ ਅਤੇ ਰੇਲਵੇ ਫਾਟਕ ਦੇ ਕੋਲ ਮੰਗਲਵਾਰ ਨੂੰ ਫੌਜ ਦੀ ਗੱਡੀ ਨੇ ਇਕ ਰਿਕਸ਼ੇ ਨੂੰ ਆਪਣੀ ਲਪੇਟ ਵਿਚ ਲੈ ਲਿਆ, ਇਸ ਦੌਰਾਨ ਇਕੋ ਪਰਿਵਾਰ ਦੇ 12 ਸਾਲ ਦੇ ਬੱਚੇ ਸਮੇਤ 2 ਵਿਅਕਤੀਆਂ ਮੌਤ ਹੋ ਗਈ ਜਦਕਿ ਬਜ਼ੁਰਗ ਦਾਦਾ ਗੰਭੀਰ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫੌਜ ਦੀਆਂ ਗੱਡੀਆਂ ਦਾ ਕਾਫਲਾ ਟੈਂਕ ਆਦਿ ਲੈ ਕੇ ਜਾ ਰਿਹਾ ਸੀ ਅਤੇ ਇਕ ਗੱਡੀ ਨੇ ਇਕ ਰਿਕਸ਼ੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਕਰੀਬ 12 ਸਾਲ ਦੇ ਬੱਚੇ ਅਕਾਸ਼ ਪੁੱਤਰ ਸੁੱਖਾ ਅਤੇ ਬਰਕਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਮੋਹਕਮ ਖਾਂ ਬਸਤੀ ਦੀ ਮੌਤ ਹੋ ਗਈ, ਜਦਕਿ ਸੋਹਨ ਸਿੰਘ ਪੁੱਤਰ ਸੋਦਾਗਰ ਸਿੰਘ ਵਾਸੀ ਬਸਤੀ ਪਿੰਡ ਮੋਹਕਮ ਖਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਇੰਚਾਰਜ ਫਿਰੋਜ਼ਪੁਰ ਛਾਉਣੀ ਕੁਲਦੀਪ ਸ਼ਰਮਾ, ਡੀ.ਐੱਸ.ਪੀ. ਜਸਪਾਲ ਸਿੰਘ ਧਾਮੀ ਅਤੇ ਅੱੈਸ.ਐੱਚ.ਓ. ਨਵੀਨ ਕੁਮਾਰ ਆਦਿ ਘਟਨਾ ਸਥਾਨ 'ਤੇ ਪਹੁੰਚ ਗਏ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ।