ਹਥਿਆਰਾਂ ਤੇ ਨਸ਼ਾ ਸਪਲਾਈ ਗਿਰੋਹ ਦਾ ਸਿਰਗਣਾ ਇਨੋਵਾ ਕਾਰ, ਰਾਈਫਲ, ਕਾਰਤੂਸ, ਡਰੱਗ ਮਨੀ ਸਣੇ ਗ੍ਰਿਫ਼ਤਾਰ

07/31/2022 12:35:34 PM

ਅੰਮ੍ਰਿਤਸਰ (ਅਰੁਣ)- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਇਕ ਹਿਸਟਰੀ-ਸ਼ੀਟਰ ਸਮੱਗਲਰ ਨੂੰ ਪੁਲਸ ਨੇ ਹਥਿਆਰ ਅਤੇ 20.80 ਲੱਖ ਦੀ ਡਰੱਗ ਮਨੀ ਸਮੇਤ ਕਾਬੂ ਕਰ ਲਿਆ। ਪੁਲਸ ਇਸ ਸਮੱਗਲਰ ਮੁਹਬੱਤਜੀਤ ਸਿੰਘ ਦੇ ਦੋ ਹੋਰ ਸਾਥੀ ਕੁਲਜੀਤ ਸਿੰਘ ਅਤੇ ਗੁਰਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਡੀ. ਐੱਸ. ਪੀ. ਐੱਸ. ਬੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮੱਗਲਰ ਮੁਹੱਬਤਜੀਤ ਸਿੰਘ ਖ਼ਿਲਾਫ਼ ਪਹਿਲਾਂ ਤੋਂ 6 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ, ਜਿਸ ਦੀ ਪੁਲਸ ਨੂੰ ਲੰਬੇ ਸਮੇਂ ਤੋਂ ਭਾਲ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਇੰਸਪੈਕਟਰ ਲਵਪ੍ਰੀਤ ਸਿੰਘ ਦੀ ਟੀਮ ਵਲੋਂ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਕੋਲੋਂ ਇਕ ਇਨੋਵਾ ਕਾਰ, 12 ਬੋਰ ਰਾਈਫਲ, 6 ਕਾਰਤੂਸ ਤੋਂ ਇਲਾਵਾ 20 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ।

ਮੁੱਢਲੀ ਪੁੱਛਗਿੱਛ ਦੌਰਾਨ 2 ਹੋਰ ਸਾਥੀਆਂ ਦਾ ਕੀਤਾ ਖੁਲਾਸਾ
ਡੀ. ਐੱਸ. ਪੀ. ਐੱਸ. ਬੱਲ ਨੇ ਦੱਸਿਆ ਕਿ ਪੁਲਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਸਮੱਗਲਰ ਨੇ ਮੰਨਿਆ ਕਿ ਉਹ ਆਪਣੇ ਦੋ ਹੋਰ ਸਾਥੀਆਂ ਕੁਲਜੀਤ ਸਿੰਘ ਅਤੇ ਗੁਰਜੀਤ ਸਿੰਘ ਨਾਲ ਮਿਲ ਕੇ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਦਾ ਆ ਰਿਹਾ ਹੈ। ਗ੍ਰਿਫ਼ਤਾਰ ਕੀਤੇ ਗਏ ਇਸ ਮੁਲਜ਼ਮ ਮੁਹੱਬਤਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਾਥ ਦੀ ਖੂਹੀ ਉਸ ਦੇ ਦੋ ਹੋਰ ਸਾਥੀਆਂ ਗੁਰਜੀਤ ਸਿੰਘ ਗੋਰਾ ਪੁੱਤਰ ਦਿਲਬਾਗ ਸਿੰਘ ਵਾਸੀ ਨਾਥ ਦੀ ਖੂਹੀ ਅਤੇ ਕੁਲਜੀਤ ਸਿੰਘ ਸ਼ਿਵਾ ਪੁੱਤਰ ਗਿੰਦਰ ਵਾਸੀ ਕ੍ਰਿਪਾਲ ਕਾਲੋਨੀ 88 ਫੁੱਟ ਸੜਕ ਦੇ ਖ਼ਿਲਾਫ਼ ਥਾਣਾ ਮਹਿਤਾ ਵਿਖੇ ਮਾਮਲਾ ਦਰਜ ਕੀਤਾ ਗਿਆ।

ਗੁਰਜੀਤ ਗੋਰਾ ਘਰੋਂ ਮਿਲੀ 80 ਹਜ਼ਾਰ ਦੀ ਡਰੱਗ ਮਨੀ
ਪੁਲਸ ਪਾਰਟੀ ਵਲੋਂ ਇਸ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਗੁਰਜੀਤ ਗੋਰਾ ਦੇ ਘਰੋਂ 80 ਹਜਾਰ ਦੀ ਡਰੱਗ ਮਨੀ ਬਰਾਮਦ ਕੀਤੀ ਗਈ।

ਮੁਹੱਬਤਜੀਤ ਸਿੰਘ ਖ਼ਿਲਾਫ਼ ਦਰਜ ਮਾਮਲਿਆਂ ਦਾ ਵੇਰਵਾ

-ਮੁਕੱਦਮਾ ਨੰਬਰ 12, ਮਿਤੀ 19/3/2020 ਜੁਰਮ 323,336,365,342,148,149 ਭ. ਦ. ਸ. ਅਸਲਾ ਐਕਟ, ਥਾਣਾ ਮੱਤੇਵਾਲ।
-ਮੁਕੱਦਮਾ ਨੰਬਰ 103 ਮਿਤੀ 10/11/2020 ਜੁਰਮ 473, 188, 379 ਬੀ 25/54/59 ਥਾਣਾ ਬਿਆਸ।
-ਮੁਕੱਦਮਾ ਨੰਬਰ 264/19 ਜੁਰਮ 379 ਬੀ 25/54/59 ਥਾਣਾ ਜੰਡਿਆਲਾ।
-ਮੁਕੱਦਮਾ ਨੰਬਰ 264 ਮਿਤੀ 24/6/2022 ਜੁਰਮ 21/29/67/85 ਐੱਨ. ਡੀ. ਪੀ. ਐੱਸ. ਐਕਟ 25/54/59, ਅਸਲਾ ਐਕਟ, ਥਾਣਾ ਮਹਿਤਾ।
-ਮੁਕੱਦਮਾ ਨੰਬਰ 379 ਬੀ, ਥਾਣਾ ਰਣਜੀਤ ਐਵੇਨਿਊ, ਅੰਮ੍ਰਿਤਸਰ।

ਕੁਲਜੀਤ ਸ਼ਿਵਾ ਖ਼ਿਲਾਫ਼ ਦਰਜ ਮਾਮਲੇ
-ਮੁਕੱਦਮਾ ਨੰਬਰ 229 ਮਿਤੀ 13/11/16 ਜੁਰਮ 302, 307, 148, 149, 422, 120 ਬੀ ਥਾਣਾ ਸਦਰ ਅੰਮ੍ਰਿਤਸਰ।
-ਮੁਕੱਦਮਾ ਨੰਬਰ 137 ਮਿਤੀ 13/9/19 ਜੁਰਮ 223, 224, 225 ਥਾਣਾ ਏ ਡਵੀਜ਼ਨ, ਅੰਮਿਤਸਰ।
-ਮੁਕੱਦਮਾ ਨੰਬਰ 04 ਮਿਤੀ 25/10/19 ਜੁਰਮ 399/402/473/25/54/59 ਥਾਣਾ ਐੱਸ. ਐੱਸ. ਓ. ਸੀ. ਮੋਹਾਲੀ।

ਗੁਰਜੀਤ ਗੋਰਾ ਖ਼ਿਲਾਫ਼ ਦਰਜ ਮਾਮਲਾ
-ਮੁਕੱਦਮਾ ਨੰਬਰ 99/21 ਜੁਰਮ 21/61/85 ਥਾਣਾ ਮਹਿਤਾ।

ਨਾਮਜ਼ਦ ਮੁਲਜ਼ਮਾਂ ਦੀ ਭਾਲ ਵਿਚ ਪੁਲਸ ਦੀ ਛਾਪੇਮਾਰੀ ਤੇਜ਼
ਮੁਲਜ਼ਮ ਕੁਲਜੀਤ ਸਿੰਘ ਅਤੇ ਗੁਰਜੀਤ ਸਿੰਘ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਵੱਖ-ਵੱਖ ਪਾਰਟੀਆਂ ਰਵਾਨਾ ਕੀਤੀਆਂ ਗਈਆਂ ਹਨ।

ਮੁਹੱਬਤਜੀਤ ਦੀ ਜਾਇਦਾਦ ਹੋਵੇਗੀ ਜ਼ਬਤ
ਡੀ. ਐਸ. ਪੀ. ਬੱਲ ਨੇ ਦੱਸਿਆ ਕਿ ਜਲਦ ਹੀ ਇਸ ਸਮੱਗਲਰ ਦੀ ਜਾਇਦਾਦ ਦੀ ਡਿਟੇਲ ਹਾਸਲ ਕਰ ਕੇ ਉਸ ਨੂੰ ਜ਼ਬਤ ਕਰਵਾਉਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ।


rajwinder kaur

Content Editor

Related News