ਹਥਿਆਰਬੰਦ ਲੁਟੇਰਿਆਂ ਦਾ ਕਾਰਨਾਮਾ: ਮਾਂ-ਪੁੱਤ ਨੂੰ ਲੁੱਟਣ ਤੋਂ ਬਾਅਦ ਮੁੰਡੇ ਨੂੰ ਮਾਰੀ ਗੋਲੀ

Tuesday, Mar 01, 2022 - 10:51 AM (IST)

ਹਥਿਆਰਬੰਦ ਲੁਟੇਰਿਆਂ ਦਾ ਕਾਰਨਾਮਾ: ਮਾਂ-ਪੁੱਤ ਨੂੰ ਲੁੱਟਣ ਤੋਂ ਬਾਅਦ ਮੁੰਡੇ ਨੂੰ ਮਾਰੀ ਗੋਲੀ

ਬਟਾਲਾ/ਡੇਰਾ ਬਾਬਾ ਨਾਨਕ (ਜ. ਬ., ਬੇਰੀ, ਮਾਂਗਟ)- ਸਥਾਨਕ ਬੀਤੀ ਸ਼ਾਮ ਸਮੇਂ 4 ਅਣਪਛਾਤੇ ਲੁਟੇਰਿਆਂ ਵਲੋਂ ਇਕ ਮਾਂ-ਪੁੱਤ ਨੂੰ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਲੁਟੇਰੇ ਮੁੰਡੇ ਨੂੰ ਗੋਲੀ ਮਾਰ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ

ਇਸ ਸਬੰਧੀ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸ. ਐੱਚ. ਓ. ਨਿਸ਼ਾਨ ਸਿੰਘ ਨੇ ਦੱਸਿਆ ਕਿ ਰੁਪਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਪੱਡਾ ਨਾਲ ਮਾਤਾ ਰਜਵੰਤ ਕੌਰ ਨਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਤੋਂ ਧਿਆਨਪੁਰ ਨੂੰ ਨਖਾਸੂ ਦੀ ਪੱਟੜੀ-ਪੱਟੜੀ ਜਾ ਰਿਹਾ ਸੀ। ਜਦੋਂ ਮਾਂ-ਪੁੱਤ ਪਿੰਡ ਖਜ਼ਾਨੇਕੋਟ-ਗਿੱਲਾਂਵਾਲੀ ਵਿਚਕਾਰ ਪਹੁੰਚੇ ਤਾਂ ਇਥੇ ਖੜ੍ਹੇ 4 ਅਣਪਛਾਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਇਨ੍ਹਾਂ ਨੂੰ ਘੇਰ ਲਿਆ ਅਤੇ ਉਸਦੀ ਮਾਤਾ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜੋ ਸੜਕ ’ਤੇ ਡਿੱਗ ਪਈ ਅਤੇ ਉਸ ਦੇ ਸਿਰ ਵਿਚ ਸੱਟ ਲੱਗ ਗਈ। 

ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਪੰਜਾਬੀ ਬੱਚੇ ਜਾਣੋ ਕਿਨ੍ਹਾਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ, ਨਹੀਂ ਮਿਲ ਰਿਹਾ ਖਾਣ ਨੂੰ ਕੁਝ

ਉਨ੍ਹਾਂ ਦੱਸਿਆ ਕਿ ਇਹ ਸਭ ਦੇਖ ਉਕਤ ਨੌਜਵਾਨ ਲੁਟੇਰਿਆਂ ਨਾਲ ਗੁੱਥਮਗੁੱਥੀ ਹੋ ਗਿਆ। ਇਸੇ ਦੌਰਾਨ ਲੁਟੇਰਿਆਂ ਨੇ ਉਕਤ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਜੋ ਉਸਦੇ ਪੱਟ ’ਤੇ ਲੱਗੀ। ਐੱਸ. ਐੱਚ. ਓ. ਨਿਸ਼ਾਨ ਸਿੰਘ ਨੇ ਦੱਸਿਆ ਕਿ ਇਸ ਹੋਈ ਵਾਰਦਾਤ ਦੌਰਾਨ ਲੁਟੇਰੇ ਉਕਤ ਮਾਂ-ਪੁੱਤ ਦੇ 2 ਮੋਬਾਈਲ ਫੋਨ ਅਤੇ ਪਰਸ, ਜਿਸ ’ਚ 3000 ਰੁਪਏ ਨਕਦੀ ਸੀ, ਜੋ ਲੁਟੇਰੇ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਦੇ ਸਬੰਧ ’ਚ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਬਣਦੀਆਂ ਧਾਰਾਵਾਂ ਹੇਠ ਅਣਪਛਾਤੇ ਹਥਿਆਰਬੰਦਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕਤਲ ਦੀ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ’ਤੇ ਚਲਾਈਆਂ ਤਾਬੜਤੋੜ ਗੋਲੀਆਂ


author

rajwinder kaur

Content Editor

Related News