ਨਸ਼ਾ ਕਰਨ ਵਾਲਿਆਂ ਦਾ ਨਹੀਂ ਬਣੇਗਾ ਹੁਣ ਅਸਲਾ ਲਾਇਸੈਂਸ

Thursday, Oct 05, 2017 - 12:30 PM (IST)

ਨਸ਼ਾ ਕਰਨ ਵਾਲਿਆਂ ਦਾ ਨਹੀਂ ਬਣੇਗਾ ਹੁਣ ਅਸਲਾ ਲਾਇਸੈਂਸ

ਫਿਰੋਜ਼ਪੁਰ- ਆਮ ਵੇਖਿਆ ਜਾਂਦਾ ਹੈ ਕਿ ਨਸ਼ਾ ਕਰਨ ਵਾਲੇ ਲੋਕ ਵਿਆਹ ਦੇ ਪ੍ਰੋਗਰਾਮਾਂ 'ਚ ਲੜਾਈ-ਝਗੜੇ ਹੋਣ 'ਤੇ ਗੁੱਸੇ 'ਚ ਆ ਕੇ ਆਪਣੀ ਲਾਇਸੈਂਸ ਰਿਵਾਲਵਰ ਨਾਲ ਫਾਇਰਿੰਗ ਕਰਕੇ ਮਾਹੌਲ ਨੂੰ ਖਰਾਬ ਕਰ ਦਿੰਦੇ ਹਨ। ਅਜਿਹਾ ਕਰਨ ਨਾਲ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਅਤੇ ਵੱਡੇ ਹਾਦਸੇ ਇਸ ਗੱਲ ਦਾ ਸਬੂਤ ਹਨ। ਹੁਣ ਪੁਲਸ ਵਿਭਾਗ ਨੇ ਇਸ ਦਾ ਹੱਲ ਕੱਢ ਲਿਆ ਹੈ। ਉਨ੍ਹਾਂ ਨੇ ਨਸ਼ਾ ਕਰਨ ਵਾਲੇ ਸ਼ਰਾਬੀਆਂ ਦੇ ਰਿਵਾਲਵਰ ਲਾਇਸੈਂਸ ਬਣਾਉਣ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹੁਣ ਰਿਵਾਲਵਰ ਰੱਖਣ ਦੇ ਸ਼ੌਕਿਨ ਲੋਕ ਆਪਣਾ ਐਮਜ ਲਾਈਸੈਂਸ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਸਰਕਾਰੀ ਹਸਪਤਾਲ 'ਚ ਜਾ ਕੇ ਆਪਣੀ ਫਿਟਨੈਸ ਦੀ ਡਾਕਟਰੀ ਜਾਂਚ ਕਰਵਾਉਣ ਦੇ ਨਾਲ-ਨਾਲ ਬਲਡ ਸੈਂਪਲ ਵੀ ਦੇਣਾ ਪਵੇਗਾ। ਜਿਸ ਦੀ ਰਿਪੋਰਟ ਆਉਣ ਨਾਲ ਸਾਫ ਤੌਰ 'ਤੇ ਸਾਬਤ ਹੋ ਜਾਵੇਗਾ ਕਿ ਉਕਤ ਵਿਅਕਤੀ ਨਸ਼ਾ ਕਰਨ ਦਾ ਆਦੀ ਹੈ ਜਾਂ ਨਹੀਂ ਪਰ ਨਸ਼ਾ ਕਰਨ ਦੇ ਕਾਰਨ ਸਾਹਮਣੇ ਆਉਣ 'ਤੇ ਉਸ ਵਿਅਕਤੀ ਦਾ ਲਾਇਸੈਂਸ ਅਪਲਾਈ ਨਹੀਂ ਕੀਤਾ ਜਾਵੇਗਾ।

ਜ਼ਿੰਮੇਵਾਰ ਹੋਣਗੇ ਡਾਕਟਰ
ਐਮਜ ਲਾਇਸੈਂਸ ਲਈ ਡਾਕਟਰੀ ਜਾਂਚ ਕਰਾਉਣ ਆਏ ਵਿਅਕਤੀ ਨੂੰ ਡਾਕਟਰਾਂ ਵੱਲੋਂ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ। ਜੇਕਰ ਪੁਲਸ ਵਿਭਾਗ ਨੂੰ ਉਸ ਵਿਅਕਤੀ ਦੇ ਨਸ਼ਾ ਕਰਨ ਦੀ ਜਾਣਕਾਰੀ ਮਿਲਦੀ ਹੈ ਤਾਂ ਡਾਕਟਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸੇ ਲਈ ਹਰੇਕ ਵਿਅਕਤੀ ਦੇ ਨਸ਼ਾ ਕਰਨ ਦੀ ਸਹੀ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਸਰਕਾਰੀ ਹਸਪਤਾਲ ਦੇ ਡਾਕਟਰ ਦੀ ਹੈ।


Related News